ਪੰਨਾ:ਏਸ਼ੀਆ ਦਾ ਚਾਨਣ.pdf/28

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
"ਹਾਂ ਭਗਵਾਨ ਬੋਲੇ, - “ਹੁਣ ਮੈਂ ਅੰਤਮ ਵਾਰ
ਸੰਸਾਰ-ਸੇਵਾ ਲਈ ਜਾਵਾਂਗਾ, ਕਿਉਂਕਿ ਜੰਮਣਾ ਮਰਨਾ
ਮੇਰੇ ਤੇ ਮੇਰਾ ਕਾਨੂੰਨ ਸਿਖ ਲੈਣ ਵਾਲਿਆਂ ਲਈ ਮੁੱਕ ਜਾਣਗੇ।
ਮੈਂ ਸਾਕਯ ਕੁਲ ਵਿਚ ਜਾਵਾਂਗਾ,
ਹਿਮਾਲੀਆਂ ਦੀਆਂ ਦੁਖਣੀ ਬਰਫ਼ਾਂ ਵਿਚ
ਜਿੱਥੇ ਚੰਗੇ ਲੋਕ ਤੇ ਨਿਆਂਕਾਰੀ ਰਾਜਾ ਵਸਦੇ ਹਨ।"
ਉਸ ਰਾਤ, ਰਾਜੇ ਸੁਧੋਧਨ ਦੀ ਪਤਨੀ, ਰਾਣੀ ਮਾਇਆ, ਆਪਣੇ ਪਤੀ ਦੇ ਪਾਸੇ ਨਾਲ ਸੁੱਤੀ ਨੇ
ਇਕ ਅਨੋਖਾ ਸੁਫ਼ਨਾ ਵੇਖਿਆ, ਇਕ ਤਾਰਾ ਆਕਾਸ਼ੋਂ ਟੁੱਟਾ, ਅਨੂਪਮ, ਛੇ ਕਿਰਣਾਂ ਵਾਲਾ, ਗੁਲਾਬੀ ਮੋਤੀ ਦੇ ਰੰਗ ਦਾ,
ਜਿਸ ਦਾ ਭਾਵ ਛੇ ਦੰਦਾਂ ਵਾਲਾ, ਤੇ ਕਾਮਧੂਕ ਦੇ ਦੁਧ ਵਰਗਾ ਚਿੱਟਾ
ਹਾਥੀ ਸੀ।
ਰਾਣੀ ਨੂੰ ਜਾਪਿਆ ਕਿ ਇਹ ਚਮਕਦਾ ਸੱਜੇ ਪਾਸਿਓਂ ਉਸ ਦੇ
ਗਰਭ ਵਿਚ ਜਾ ਬਿਰਾਜਿਆ।
ਰਾਣੀ ਜਾਗੀ, ਤੇ ਉਸਦੀ ਹਿੱਕ ਵਿਚ ਕਿਸੇ ਅਦਭੁਤ ਆਨੰਦ ਦਾ
ਪ੍ਰਵੇਸ਼ ਸੀ,
ਤੇ ਅੱਧੀ ਦੁਨੀਆ ਉਤੇ ਪ੍ਰਭਾਤ ਹੋਣੋਂ ਪਹਿਲਾਂ ਇਕ ਪਿਆਰਾ
ਚਾਨਣ ਪੱਸਰਿਆ।
ਪਰਬਤ ਹਿੱਲੇ, ਸਮੁੰਦਰ ਸ਼ਾਂਤੀ ਵਿਚ ਨੀਵੇਂ ਹੋਏ, ਤੇ ਸੂਰਜ ਨਾਲ
ਖਿੜਨ ਵਾਲੇ ਫੁੱਲ
ਐਉਂ ਖਿੜੇ ਜਿਉਂ ਦੁਪਹਿਰਾ ਹੁੰਦਾ ਹੈ; ਪਾਤਲਾਂ ਤਕ ਰਾਣੀ ਨੂੰ ਆਨੰਦ ਦਾ ਹਲੂਣਾਂ ਪਹੁੰਚਿਆ, ਜਿਵੇਂ ਨਿੱਘੀਆਂ
ਸੂਰਜ ਕਿਰਣਾਂ
ਜੰਗਲਾਂ ਦੀ ਕਾਲਸ ਨੂੰ ਸੁਨਹਿਰੀ ਕਰਦੀਆਂ ਹਨ, ਤੇ ਸਭ
ਖੁੰਦਰਾਂ ਵਿਚ