ਸਮੱਗਰੀ 'ਤੇ ਜਾਓ

ਪੰਨਾ:ਏਸ਼ੀਆ ਦਾ ਚਾਨਣ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਕੋਮਲ ਸੁਨੇਹਾ ਰਚ ਗਿਆ : “ਹੇ ਮੋਇਓ ਜਿਨ੍ਹਾਂ ਜਨਮ
ਲੈਣਾ ਹੈ,
ਤੇ ਹੇ ਜਿਊਂਂਦਿਓ ਜਿਨ੍ਹਾਂ ਮਰਨਾ ਹੈ - ਉਠੋ, ਤੇ ਸੁਣੋ, ਤੇ
ਆਸਾਵਾਦੀ ਹੋਵੋ!
ਬੁਧ ਪਿਆ ਆਉਂਦਾ ਹੈ।"
ਇਹ ਸੁਣ ਕੇ ਅਨੇਕਾਂ ਪਾਤਾਲਾਂ ਵਿਚ ਸ਼ਾਂਤੀ ਖਿੱਲਰ ਗਈ,
ਤੇ ਦੁਨੀਆ ਦਾ ਦਿਲ ਧੜਕਿਆ, ਤੇ ਧਰਤੀਆਂ ਸਮੁੰਦਰਾਂ ਉਤੇ
ਇਕ ਨਿਆਰੀ ਤਾਜ਼ਗੀ ਭਰੀ ਪੌਣ ਵੱਗੀ।
ਤੇ ਜਦੋਂ ਦਿਨ ਚੜ੍ਹਿਆ, ਤੇ ਇਹ ਦੱਸਿਆ ਗਿਆ,
ਤਾਂ ਬ੍ਰਿਧ ਜੋਤਸ਼ੀਆਂ ਨੇ ਅਰਥ ਕੱਢੇ : "ਸੁਫਨਾ ਚੰਗਾ ਹੈ।
ਰਾਣੀ ਦੇ ਘਰ ਬਾਲਕ ਹੋਵੇਗਾ, ਇਕ ਪੂਜਯ ਬਾਲਕ
ਬੜਾ ਸਿਆਣਾ, ਸਭ ਜਨਤਾ ਦਾ ਸਹਾਈ,
ਜਿਹੜਾ ਲੋਕਾਂ ਨੂੰ ਹਨੇਰੇ ਤੋਂ ਛੁੜਾਏਗਾ।
ਜਾਂ ਜੇ ਚਾਹੇ ਤਾਂ ਧਰਤੀ ਉਤੇ ਰਾਜ ਕਰੇਗਾ।”

ਏਸ ਤਰ੍ਹਾਂ ਪੂਜਯ ਬੁਧ ਨੇ ਜਨਮ ਲਿਆ ਸੀ:-


ਦੁਪਹਿਰੀਂ ਰਾਣੀ ਮਾਇਆ ਮਹਿਲਾਂ ਦੇ ਬਾਗ਼ ਵਿਚ
ਫ਼ਾਲਸਾ ਬ੍ਰਿਛ ਦੇ ਹੇਠਾਂ ਖੜੋਤੀ ਸੀ, ਦਿਨ ਪੁੱਗੇ ਹੋਏ ਸਨ।
ਬ੍ਰਿਛ ਦਾ ਸ਼ਾਹੀ ਤਣਾ, ਸ਼ਿਵਦੁਆਲੇ ਵਾਂਗ ਸਿੱਧਾ,
ਜਿਸ ਉਤੇ ਕੂਲੇ ਪੱਤਿਆਂ ਤੇ ਮਹਿਕਦੇ ਗੁੰਚਿਆਂ ਦਾ ਤਾਜ ਸੀ,
ਵੇਲੇ ਦੀ ਪਛਾਣ ਕਰ ਕੇ ਰਾਣੀ ਦੇ ਉਤੇ ਝੁਕ ਗਿਆ;
ਤੇ ਧਰਤੀ ਵਿਚੋਂ ਹਜ਼ਾਰਾਂ ਫੁਲ ਉੱਗਮ ਪਏ
ਸੇਜਾ ਸਜਾਣ ਲਈ, ਤੇ ਅਸ਼ਨਾਨ ਕਰਾਣ ਲਈ
ਨਾਲ ਦੀ ਪਹਾੜੀ ਵਿਚੋਂ ਇਕ ਨਿਰਮਲਾ ਨਦੀ ਵਗ ਤੁਰੀ।
ਏਥੇ ਉਨ੍ਹਾਂ ਦਾ ਬਾਲਕ ਆਇਆ, ਤੇ ਬਾਲਕ ਦੇ ਸੁਹਣੇ ਅੰਗਾਂ