ਪੰਨਾ:ਏਸ਼ੀਆ ਦਾ ਚਾਨਣ.pdf/30

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਉਤੇ ਦੇਵੀ ਜਨਮ ਦੇ ਬੱਤੀ ਨਿਸ਼ਾਨ ਸਨ।
ਇਹ ਵਡੀ ਖ਼ਬਰ ਮਹਿਲਾਂ ਵਿਚ ਪਹੁੰਚੀ।
ਪਰ ਜਦੋਂ ਰੰਗੀਨ ਪਾਲਕੀ ਲਿਆਂਦੀ ਗਈ,
ਤਾਂ ਚੁੱਕਣ ਵਾਲੇ ਧਰਤੀ ਦੇ ਚਾਰੇ ਸਰਬਰਾਹ ਸਨ,
ਸੁਮੇਰ ਪਰਬਤ ਤੋਂ ਹੇਠਾਂ ਆਏ ਸਨ - ਉਹ
ਜਿਹੜੇ ਮਨੁੱਖਾਂ ਦੇ ਕਰਮ ਲਿਖਦੇ ਸਨ - ਪੂਰਬ ਦਾ ਦੇਵ
ਜਿਦ੍ਹਾ ਲਸ਼ਕਰ ਚਾਂਦੀ ਦੇ ਚੋਗੇ ਪਹਿਨਦਾ ਤੇ ਮੋਤੀਆਂ ਦੇ ਨੇਜ਼ੇ ਫੜਦਾ ਹੈ।
ਤੇ ਦਖਣ ਦਾ ਦੇਵ, ਜਿਸਦੇ ਸਵਾਰ ਨੀਲੇ ਘੋੜਿਆਂ ਉਤੇ ਚੜ੍ਹਦੇ
ਤੇ ਨੀਲਮ ਦੀਆਂ ਢਾਲਾਂ ਫੜਦੇ ਹਨ, ਤੇ ਪੱਛਮ ਦਾ ਦੇਵ
ਜਿਦ੍ਹੇ ਪਿਛੇ ਨਾਗ ਤੁਰਦੇ ਹਨ ਤੇ ਲਾਲ ਘੋੜਿਆਂ ਤੇ ਚੜ੍ਹਦੇ ਹਨ;
ਉਤਰ ਦਾ ਦੇਵ ਜਿਸ ਦੇ ਯਕਸ਼ ਪੀਲੇ ਘੋੜਿਆਂ 'ਤੇ ਸੋਨੇ ਦੀਆਂ
ਢਾਲਾਂ ਸਣੇ
ਸਵਾਰੀ ਕਰਦੇ ਹਨ।
ਇਹ ਸਾਰੇ ਗੈਬੀ ਸ਼ਾਨ ਵਾਲੇ, ਹੇਠਾਂ ਆਏ, ਤੇ ਉਹਨਾਂ, ਕਹਾਰਾਂ ਦੇ
ਪ੍ਰਤੱਖ ਰੂਪ ਵਿਚ ਪਾਲਕੀ ਨੂੰ ਚੁੱਕਿਆ, ਪਰ ਵਿਚੋਂ ਉਹ ਮਹਾਂ
ਦੇਵਤੇ ਸਨ।
ਤੇ ਉਸ ਦਿਨ ਦੇਵਤੇ ਖੁਲੇ ਮਨੁੱਖਾਂ ਦੇ ਨਾਲ ਤੁਰਦੇ ਸਨ
ਭਾਵੇਂ ਮਨੁੱਖਾਂ ਨੂੰ ਇਸ ਗਲ ਦਾ ਗਿਆਨ ਨਹੀਂ ਸੀ।
ਧਰਤੀ ਦੀ ਖ਼ਾਤਰ ਉਸ ਦਿਨ ਆਕਾਸ਼ ਖ਼ੁਸ਼ੀਆਂ ਨਾਲ ਭਰਿਆ ਸੀ,
ਇਹ ਜਾਣ ਕੇ ਕਿ ਭਗਵਾਨ ਬੁਧ ਮੁੜ ਧਰਤੀ ਤੇ ਆਏ ਸਨ।
ਪਰ ਰਾਜੇ ਸੁਧੋਧਨ ਨੂੰ ਇਸ ਦਾ ਕੁਝ ਗਿਆਨ ਨਹੀਂ ਸੀ;
ਉਸ ਨੂੰ ਇਹ ਚਿੰਨ ਚਿੰਤਾਤਰ ਕਰ ਰਹੇ ਸਨ, ਤੇ ਫੇਰ ਜੋਤਸ਼ੀਆਂ
ਨੇ ਆਖਿਆ,

ਕਿ ਧਰਤੀ ਤੇ ਹਕੂਮਤ ਕਰਨ ਵਾਲਾ ਚੱਕ੍ਰਵਰਤੀ ਕੰਵਰ ਆਇਆ ਹੈ,