ਪੰਨਾ:ਏਸ਼ੀਆ ਦਾ ਚਾਨਣ.pdf/35

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਰੀਆਂ ਕੌਮਾਂ ਦੀਆਂ ਜ਼ਬਾਨਾਂ ਦੇ ਅਨੋਖੇ ਅੱਖਰ ਉਸ ਲਿਖੇ,
ਤੇ ਹਰੇਕ ਜ਼ਬਾਨ ਵਿਚ ਸਵਾਮੀ ਦੀ ਉਚਾਰੀ ਤੁਕ ਪੜ੍ਹੀ;
ਤਾਂ ਵਿਸ਼ਵਾਮਿਤ੍ਰ ਆਖਿਆ, “ਏਨਾਂ ਬਹੁਤ ਹੈ,
ਆਉ ਹੁਣ ਗਿਣਤੀ ਕਰੀਏ।

ਮੇਰੇ ਪਿਛੇ ਗਿਣਦੇ ਗਾਉ ਲੱਖ ਤੀਕਰ, ਇਕ, ਦੋ, ਤਿੰਨ, ਚਾਰ ਤੋਂ ਦਸ ਤੇ ਫੇਰ ਦਸ ਤੋਂ ਸੌ ਹਜ਼ਾਰ।" ਉਸ ਦੇ ਪਿਛੇ ਕੰਵਰ ਨੇ ਇਕਾਈ, ਦਹਾਈ, ਸੈਂਕੜੇ ਗਿਣੇ; ਲੱਖ ਉਤੇ ਵੀ ਨਾ ਖਲੋਤਾ ਤੇ ਸਾਧਾਰਨ ਬੋਲਦਾ ਗਿਆ : “ਕੋਟੀ, ਨਾਹੁਤ, ਨਿਨਾਹੁਤ, ਖੰਬ, ਵਿਸਖੰਬ, ਅਬਾਬ, ਅਤਾਤ, ਕੁਮੁਦ ਗੁੰਧੀਖ ਤੇ ਉਤਪਲਾ, ਪੁੰਡਰੀਕਾ ਤੋਂ ਪਦਮ। ਪਦਮ ਤੋਂ ਵਧੇਰੇ ਵੀ ਗਿਣਤੀ ਹੈ ਕਾਬਯ, ਰਾਤ ਦੇ ਸਿਤਾਰਿਆਂ ਦੀ ਗਿਣਤੀ ਹੈ, ਕੋਟੀ ਕਾਬਯ, ਸਮੁੰਦਰ ਦੇ ਕਤਰਿਆਂ ਦੀ ਗਿਣਤੀ ਹੈ, ਸਰਵਿਨੀਕਚੇਪਾ ਨਾਲ ਗੰਗਾ ਦੀ ਰੇਤ ਦੇ ਕਿਣਕਿਆਂ ਨੂੰ

ਗਿਣੀਦਾ ਹੈ,
ਜੇ ਏਦੂੰ ਵੀ ਵਡੇਰੀ ਗਿਣਤੀ ਲੋੜੀਂਦੀ ਹੋਵੇ ਤਾਂ ਅਸੰਖਾਂ
ਦੀ ਵਰਤੋਂ ਹੈ, ਜਿਸ ਨਾਲ ਉਹ ਸਾਰੇ ਕਤਰੇ ਗਿਣੇ ਜਾ ਸਕਦੇ ਹਨ,
ਜਿਹੜੇ ਦਸਾਂ ਵਰ੍ਹਿਆਂ ਦੇ ਰੋਜ਼ਾਨਾ ਮੀਂਹ ਨਾਲ ਧਰਤੀ ਉਤੇ ਪੈਣ, ਇਸ ਤੋਂ ਵਧ ਮਹਾਂ-ਕਲਪ ਹੈ, ਜਿਸਦੇ ਨਾਲ ਦੇਵਤੇ
ਭੂਤ ਤੋਂ ਭਵਿਸ਼ ਨੂੰ ਗਿਣਦੇ ਹਨ।"

"ਇਹ ਠੀਕ ਹੈ।" ਸਵਾਮੀ ਨੇ ਉਤ੍ਰ ਦਿਤਾ, ਅਤਿ ਬੀਬੇ ਕੰਵਰ, ਜੇ ਇਹ ਤੁਸੀ ਜਾਣਦੇ ਹੋ, ਤਾਂ ਕੀ ਲਕੀਰਾਂ ਦੀ ਵਿਦਿਆ ਮੈਂ