ਪੰਨਾ:ਏਸ਼ੀਆ ਦਾ ਚਾਨਣ.pdf/38

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਨ੍ਹਾਂ ਨਾਲ ਰਾਜਿਆਂ ਦਾ ਕੋਈ ਵਾਸਤਾ ਨਹੀਂ ਹੁੰਦਾ। ਤਦੇ ਏਉਂ ਹੋਇਆ ਕਿ ਸ਼ਾਹੀ ਬਾਗ਼ ਵਿਚੋਂ ਇਕ ਬਹਾਰ ਦੇ ਦਿਨ ਜੰਗਲੀ ਹੰਸਾਂ ਦੀ ਡਾਰ ਹਿਮਾਲੀਆ ਦੀ ਹਿਕ ਉਤੇ ਆਪਣੇ ਆਲ੍ਹਣਿਆਂ ਵਲ ਜਾ ਰਹੀ ਸੀ। ਆਪਣੀ ਚਿਟੀ ਕਤਾਰ ਵਿਚੋਂ ਪਿਆਰ ਭਰੀਆਂ ਬੋਲੀਆਂ ਬੋਲਦੇ, ਚਿਟੇ ਪੰਛੀ ਉਡੀ ਜਾਂਦੇ ਸਨ ਤੇ ਪ੍ਰੀਤ ਉਨਾਂ ਦੀ ਰਾਹਬਰ ਸੀ; ਇਨ੍ਹਾਂ ਨੂੰ ਵੇਖਕੇ ਕੰਵਰ ਦੇ ਚਚੇਰੇ ਵੀਰ ਦੇਵਦਤ ਨੇ ਕਮਾਨ ਤਾਣੀ, ਇਕ ਤਿਖਾ ਬਾਣ ਉਡਿਆ ਤੇ ਮੋਹਰਲੇ ਹੰਸ ਦੇ ਚੌੜੇ ਰੰਗ ਵਿਚ ਜਾ ਖੁਭਿਆ, ਖਾਲੀ ਨੀਲੀ ਸੜਕ ਉਤੇ ਖਿਲਰੇ ਖੰਭੀ ਪੰਛੀ ਆ ਢੱਠਾ, ਚੰਦਰਾ ਤੀਰ ਵਿਚ ਖੁਭਾ ਹੋਇਆ ਸੀ, ਖੰਭਾਂ ਦੀ ਚਿਟੀ ਚਾਂਦੀ ਉਤੋਂ ਕਿਰਮਚੀ ਲਹੂ ਵਗ ਰਿਹਾ ਸੀ। ਕੰਵਰ ਸਿਧਾਰਥ ਨੇ ਵੇਖਿਆ, ਤੇ ਪੰਛੀ ਨੂੰ ਚੁਕ ਲਿਆ, ਮਲਕੜੇ ਗੋਦੀ ਵਿਚ ਰਖ ਲਿਆ, ਚੌਂਕੜੀ ਮਾਰ ਲਈ, ਸਹਿਮੇ ਜਾਂਗਲੀ ਨੂੰ ਪਿਆਰ ਨਾਲ ਥਾਪੜ ਕੇ ਉਹਦੀ ਧੜਕਣੀ ਸ਼ਾਂਤ ਕੀਤੀ, ਖਿਲਰੇ ਖੰਭਾਂ ਨੂੰ ਤਹਿ ਕੀਤਾ, ਤੇ ਹੌਲੀਆਂ ਤਲੀਆਂ ਦੀ ਦਯਾ-ਛੁਹ ਨਾਲ ਉਹਦੇ ਅੰਦਰ ਅਮਨ ਦੀ ਠੰਢ ਵਸਾਈ। ਕੰਵਰ ਦੀਆਂ ਤਲੀਆਂ ਨਾਲੋਂ ਕੇਲੇ ਦਾ ਨਵ-ਟੁਟਾ ਪਤਰ ਵਧ ਕੂਲਾ ਨਹੀਂ ਸੀ,ਖਬੇ ਹਥ ਵਿਚ ਫੜੀ, ਸਜੇ ਨਾਲ ਫਟ ਵਿਚੋਂ ਜ਼ਾਲਮ ਲੋਹਾ ਕੰਵਰ ਨੇ ਪੁਟਿਆ, ਤੇ ਚੀਰ ਉਤੇ ਠੰਡੇ ਪਤੇ ਰਖ ਕੇ ਸੁਖਾਵਾਂ ਸ਼ਹਿਤ ਬੰਨ੍ਹਿਆਂ। ਪਰ ਕੰਵਰ ਪੀੜਾ ਤੋਂ ਏਨਾ ਘਟ ਜਾਣੂ ਸੀ, ਕਿ ਅਚੰਭੇ ਨਾਲ ਆਪਣੀ ਵੀਣੀ ਵਿਚ ਤੀਰ ਦੀ ਨੋਕ

੧੨

Digitized by Panjab Digital Library / www.panjabdigilib.org