ਸਮੱਗਰੀ 'ਤੇ ਜਾਓ

ਪੰਨਾ:ਏਸ਼ੀਆ ਦਾ ਚਾਨਣ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਾ ਮਨਖੀ ਦੁਖਾਂ ਦਾ ਹੀ ਨਹੀਂ ਪਿੰਦਾਂ ਚਿੰਦਾਂ ਦਾ ਵੀ :

ਪਰ ਜੇ ਸ਼ਹਿਜ਼ਾਦੇ ਦੇਵਦਤ ਨੂੰ ਕੋਈ ਸੰਦੇਹ ਹੈ,
ਤਾਂ ਉਹ ਇਹ ਮਾਮਲਾ ਸਿਆਣਿਆਂ ਦੇ ਸਾਹਮਣੇ ਰਖੇ,
ਤੇ ਅਸੀਂ ਉਹਨਾਂ ਕੋਲੋਂ ਨਿਰਨਾ ਕਰਾ ਲਈਏ 

। ਏਸੇ ਤਰਾਂ ਹੀ ਕੀਤਾ ਗਿਆ : ਭਰੇ ਦੀਵਾਨ ਵਿਚ ਵਿਚਾਰ ਕੀਤੀ ਕਈਆਂ ਏਧਰ ਦੀ ਗਲ ਕੀਤੀ, ਕ ਈਆਂ ਓਧਰ ਦੀ: ਓੜਕ ਇਕ ਨਾਵਾਕਫ਼ ਪ੍ਰੋਹਤ ਨੇ ਉਠ ਕੇ ਆਖਿਆ “ਜੇ ਜ਼ਿੰਦਗੀ ਕੋਈ ਚੀਜ਼ ਹੈ ਤਾਂ ਜ਼ਿੰਦਗੀ ਦਾ ਰਖਿਅਕ ਜੀਉਂਦੀ ਚੀਜ਼ ਦਾ ਉਸ ਨਾਲੋਂ ਵਧੇਰੇ ਮਾਲਕ ਹੈ। ਜਿਹੜਾ ਜ਼ਿੰਦਗੀ ਨੂੰ ਮਾਰਨ ਦੀ ਇੱਛਾ ਰਖਦਾ ਸੀਮਾਰਨ ਵਾਲਾ ਨਾਸ਼ ਕਰਦਾ ਤੇ ਉਜਾੜਦਾ ਹੈ, ਪਿਆਰਨ ਵਾਲਾ ਜ਼ਿੰਦਗੀ ਨੂੰ ਕਾਇਮ ਰਖਦਾ ਹੈ; ਪੰਛੀ ਇਸ ਨੂੰ ਦੇ ਦਿਓ ! ਇਹ ਨਿਰਨਾ ਸਭ ਨੇ ਸਲਾਹਿਆ: ਪਰ ਜਦੋਂ ਰਾਜੇ ਨੇ ਉਸ ਹਤ ਨੂੰ ਪ੍ਰਨਾਮ ਕਰਨਾ ਚਾਹਿਆ, ਉਹ ਅਲੋਪ ਹੋ ਗਿਆ ਸੀ, ਤੇ ਕਈਆਂ ਨੇ ਇਕ ਫਨੀਅਰ ਸੱਪ ਤੁਰਿਆ ਜਾਂਦਾ ਦੇਖਿਆਦੇਵਤੇ ਕਈ ਵਾਰੀ ਏਉਂ ਆਉਂਦੇ ਹਨ ! ਏਸ ਤਰਾਂ ਸਾਡੇ ਭਗਵਾਨ ਬੁਧ ਨੇ ਤਰਸ ਦਾ ਅਭਿਆਸ ਆਰੰਭ ਕੀਤਾ । ਪਰ ਅਜੇ ਉਸ ਇਕ ਪੰਛੀ ਦੇ ਦੁਖੜੇ ਤੋਂ ਛੁਟ ਉਸ ਨੂੰ ਦੁਖਾਂ ਦਾ ਕੋਈ ਗਿਆਨ ਨਹੀਂ ਸੀ, ਤੇ ਪੰਛੀ ਵੀ ਰਾਜ਼ੀ ਹੋ ਕੇ ਆਪਣੇ ਹਮਜਿਨਸ਼ਾਂ ਵਿਚ ਜਾ ਰਲਿਆ। Digitized by Panjab Digital Library / www.panjabdigilib.org