ਪੰਨਾ:ਏਸ਼ੀਆ ਦਾ ਚਾਨਣ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਇਕ ਹੋਰ ਦਿਹਾੜੇ ਰਾਜੇ ਨੇ ਆਖਿਆ: "ਆਉ, ਬੀਬੇ ਪੁਤ੍ਰ ਜੀ, ਤੇ ਬਹਾਰ ਦੀ ਸੁੰਦਰਤਾ ਵੇਖੋ; ਤੇ ਵੇਖੋ ਕਿਸ ਤਰ੍ਹਾਂ ਪ੍ਰਫੁਲਤ ਧਰਤੀ ਨੂੰ ਪਿਆਰ ਕੇ ਕਾਮੇ ਉਸ ਦਾ ਧਨ ਇਕੱਤ੍ਰ ਕਰਦੇ ਹਨ; ਕੀਕਰ ਮੇਰੀ ਧਰਤੀ-ਜਿਹੜੀ ਤੇਰੀ ਹੋਵੇਗੀ ਜਦੋਂ ਮੇਰੇ ਲਈ ਲਾਟਾਂ ਬਲਣਗੀਆਂ-ਪ੍ਰਜਾ ਨੂੰ ਪਾਲਦੀ ਤੇ ਰਾਜੇ ਦੇ ਭੰਡਾਰ ਭਰਦੀ ਹੈ। ਨਵੇਂ ਪੱਤਿਆਂ ਨਾਲ ਰੁਤ ਸੁਹਣੀ ਹੈ, ਲਿਸ਼ਕਦੀਆਂ ਕਲੀਆਂ, ਹਰੀ ਘਾ, ਕਿਸਾਨਾਂ ਦੇ ਗੌਂਦੇ ਬੋਲ। ਏਸੇ ਤਰਾਂ ਸਵਾਰ ਹੋ ਕੇ ਉਹ ਖੂਹਾਂ ਤੇ ਬਾਗ਼ਾਂ ਦੀ ਧਰਤੀ ਉਤੇ ਫਿਰੇ, ਸਭ ਪਾਸੀਂ ਅਮੀਰ ਰੱਤੀ ਧਰਤੀ ਉਤੇ, ਬਦਲਾਂ ਦੇ ਤਕੜਿਆਂ ਮੋਢਿਆਂ ਉਤੇ ਪੰਜਾਲੀਆਂ ਚਿਰਕਦੀਆਂ ਸਨ, ਹਲ ਫਿਰਦੇ, ਮੋਟੀ ਮਿੱਟੀ ਉਠਦੀ ਤੇ ਲੰਮੀਆਂ ਨਰਮ ਲੀਹਾਂ ਵਿਚ ਡਿਗਦੀ ਸੀ, ਉਛਲਦੇ ਫਾਲਿਆਂ ਉਤੇ ਹਾਲੀ ਦੋਵੇਂ ਪੈਰ ਰਖਦੇ ਤੇ ਡੂੰਘੇ ਸਿਆੜ ਲੀਕਦੇ ਸਨ; ਖਜੂਰਾਂ ਦੇ ਝੁੰਡਾਂ ਵਿਚ ਨਦੀ ਛਣਕਦੀ ਸੀ, ਜਿਦ੍ਹੇ ਪ੍ਰਸੰਨ ਕੰਢਿਆਂ ਉਤੇ ਹਰੀ ਮੀਨਾਕਾਰੀ ਸੀ। ਕਿਤੇ ਬੀਜਣ ਵਾਲੇ ਛੱਟੇ ਖਿਲਾਰ ਰਹੇ ਸਨ; ਤੇ ਸਾਰਾ ਜੰਗਲ ਆਲ੍ਹਣੀ ਮੁੜੇ ਪੰਛੀਆਂ ਦੇ ਰਾਗ ਨਾਲ ਹੱਸਦਾ ਸੀ, ਤੇ ਸਾਰੇ ਬੇਲਿਆਂ ਵਿਚ ਨਿੱਕੀ ਜ਼ਿੰਦਗੀ ਦੀ ਸਰ-ਸਰ ਸੀ, ਕਿਰਲੀ, ਮੱਖੀ, ਟਿੱਡੀ ਤੇ ਹੋਰ ਸਭ ਕੀੜੇ ਜਿਹੜੇ ਬਹਾਰ ਨੂੰ ਚਾਹੁੰਦੇ ਸਨ। ਅੰਬਾਂ ਦੀਆਂ ਡਾਲੀਆਂ ਵਿਚ ਚਮਕਦੇ ਸਨ, ਆਪਣੀ ਹਰੀ ਭੱਠੀ ਉਤੇ ਇਕੱਲਾ ਠਠਿਆਰ ਮਿਹਨਤ ਕਰ ਰਿਹਾ ਸੀ,

૧૫

Digitized by Panjab Digital Library/ www.panjabdigilib.org