ਪੰਨਾ:ਏਸ਼ੀਆ ਦਾ ਚਾਨਣ.pdf/42

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਧਾਰੀਦਾਰ ਗਲਹਿਰੀਆਂ ਨੱਸ ਰਹੀਆਂ ਸਨ, ਮੈਨਾਂ ਬੋਲ ਰਹੀਆਂ । ਸਨ, ਘੁੱਗੀਆਂ ਥੂ ਥੂ ਕਰਦੀਆਂ, ਤੇ ਸ਼ੋਰ ਉਤੇ ਬਗਲਾ ਧੌਣ ਚੁੱਕੀ ਖੜਾ ਸੀ, " ਇੱਲਾਂ ਸੁਨਹਿਰੀ ਪੌਣ ਵਿਚ ਗੇੜੇ ਕਢ ਰਹੀਆਂ ਸਨ, ਸੰਧੂਰੇ ਮੰਦਰ ਦੁਆਲੇ ਮੋਰ ਉਡ ਰਹੇ ਸਨ, ਹਰੇਕ ਜੂਹ ਵਿਚ ਕਬੁਤਰ ਗੁਰੁ ਗੁਰੁ ਕਰ ਰਹੇ ਸਨ, ਤੇ ਦੂਰ ਸਾਰੇ ਕਿਸੇ ਵਿਆਹ ਦੇ ਡੱਫੜ ਵਜੇ ਰਹੇ ਸਨ, ਇਹ ਸਭ ਕੁਝ ਅਮਨ ਤੇ ਬਹੁਲਤਾ ਦਾ ਸੂਚਕ ਸੀ । ਕੰਵਰ ਨੇ ਸਭ ਕੁਝ ਵੇਖਿਆ ਤੇ ਬੜਾ ਪ੍ਰਸੰਨ ਹੋਇਆ । ਪਰ ਜੀਵਨ ਏਸ ਗੁਲਾਬੀ ਫੁਲ ਉਤੇ ਉਹਦੀ ਡੂੰਘੀ ਨਜ਼ਰ ਕੰਡੇ ਵੀ ਵੇਖਦੀ ਸੀ, ਕੀਕਰ ਧੁਪੇ ਭਜਦਾ ਜੱਟ ਰੋਟੀ ਲਈ ਮਸ਼ੱਕਤ ਕਰਦਾ ਸੀ, ਜਿਉਣ ਲਈ ਪਸੀਨਾ ਵਗਾਂਦਾ ਸੀ, ਤੇ ਕੀਕਰ ਉਹ ਮੋਟੀਆਂ ਅੱਖਾਂ ਵਾਲੇ ਬਲਦਾਂ ਨੂੰ ਤਪਦੀਆਂ ਘੜੀਆਂ ਵਿਚੋਂ ਹਿੱਕ ਰਿਹਾ ਸੀ, , ਉਨ੍ਹਾਂ ਦੀਆਂ ਕੂਲੀਆਂ ਵੱਖੀਆਂ ਵਿਚ ਡੰਡਾ ਖੋਭ ਰਿਹਾ ਸੀ, ਫੇਰ ਉਸ ਨੇ ਵੇਖਿਆ ਕਿ ਕਿਰਲੀ ਕੀੜੀ ਨੂੰ, ਸੱਪ ਕਿਰਲੀ ਨੂੰ, ਇੱਲ ਦੋਹਾਂ ਨੂੰ ਆਪਣਾ ਭੋਜਨ ਬਣਾ ਰਹੀ ਸੀ, ਤੇ ਕੀਕਰ ਵਡਾ ਬਗਲਾ ਛੋਟੇ ਬਗਲੇ ਦੇ ਮੂੰਹੋਂ ਸ਼ਿਕਾਰ ਖੋਹ ਰਿਹਾ ਸੀ; ਬੁਲਬੁਲ ਤੀਤਰੀਆਂ ਨੂੰ ਖਾਂਦੀ ਤੇ ਕੋਈ ਹੋਰ ਬੁਲਬੁਲ ਦਾ ਸ਼ਿਕਾਰ ਖੇਡਦਾ ਸੀ; ਸਭ ਥਾਂਈਂ ਕਾਤਲ ਨੂੰ ਕੋਈ ਕਤਲ ਕਰਦਾ ਤੇ ਫੇਰ ਆਪ ਕਤਲ ਹੋ ਰਿਹਾ ਸੀ, ੧੬ Digitized by Panjab Digital Library / www.panjabdigilib.org