ਪੰਨਾ:ਏਸ਼ੀਆ ਦਾ ਚਾਨਣ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਜਿਹਾ ਵਿਸ਼ਾਲ ਤਰਸ ਉਨ੍ਹਾਂ ਅੰਦਰ ਪ੍ਰਵੇਸ਼ ਕਰ ਗਿਆ, ਅਜਿਹੀ ਵਿਸ਼ਾਲ ਪ੍ਰੀਤ; ਜੀਵਾਂ ਲਈ, ਅਜਿਹੀ ਇਛਾ ਪੀੜਾ ਹਰਨ ਲਈ ਉਨਾਂ ਦੇ ਅੰਦਰ ਰਚ ਗਈ, ਕਿ ਕੰਵਰ ਦੀ ਆਤਮਾ ਸਮਾਧੀ ਦੇ ਸਿਖਰ ਉੱਤੇ ਪਹੁੰਚ ਗਈ, ਤੇ ਸੁਰਤ ਸਰੀਰ ਦੇ ਮਨੁੱਖੀ ਬੰਧਨਾਂ ਤੋਂ ਛੁਟ ਕੇ ਬਾਲਕ-ਕੰਵਰ ਨੂੰ ਧਿਆਨ ਦੀ ਪ੍ਰਾਪਤੀ ਹੋਈ, ਜੋ ਮਾਰਗ ਦੀ ਪਹਿਲੀ ਪੌੜੀ ਹੈ।

ਉਸ ਘੜੀ ਸਿਰ ਉਪਰ ਆਕਾਸ਼ ਵਿਚ ਪੰਜ ਪੂਜਯ ਉਡਦੇ ਲੰਘੇ, ਜਿਨ੍ਹਾਂ ਦੇ ਸੁਤੰਤਰ ਖੰਭ ਫੜਕੇ ਜਦੋਂ ਉਹ ਕੋਲੋਂ ਉੱਤੋਂ ਗੁਜ਼ਰੇ। "ਕਿਹੜੀ ਚੀਜ਼ ਸਾਨੂੰ ਸਾਡੀ ਉਡਾਰੀ ਤੋਂ ਹਟਕ ਰਹੀ ਹੈ?" ਉਨ੍ਹਾਂ ਪੁੱਛਿਆ, -ਕਿਉਂਕਿ ਰੂਹਾਂ ਰਬੀ ਬਲ ਤੋਂ ਪ੍ਰਭਾਵਿਤ ਤੇ ਪਵਿੱਤਰ ਆਤਮਾ ਦੀ ਪੂਜਨੀਯ ਹੋਂਦ ਤੋਂ ਜਾਣੂ ਹੁੰਦੀਆਂ ਹਨ। ਤਦ, ਹੇਠਾਂ ਵੇਖਦਿਆਂ, ਉਨ੍ਹਾਂ ਦੀ ਨਜ਼ਰ ਬੁਧ ਉਤੇ ਪਈ, ਗੁਲਾਬੀ ਚੱਕਰ ਸਿਰ ਦੁਆਲੇ ਸੀ, ਤੇ ਲੋਕ-ਭਲੇ ਦੇ ਵਿਚਾਰਾਂ ਵਿਚ ਮਗਨ ਸੀ; ਤਦੇ ਇਕ ਝੁੰਡ ਵਿਚੋਂ ਆਵਾਜ਼ ਆਈ: "ਰਿਸ਼ੀਓ! ਇਹ ਉਹ ਹੈ ਜਿਸ ਸੰਸਾਰ ਦੀ ਸਹਾਇਤਾ ਕਰਨੀ ਹੈ, ਉਤਰੋ ਤੇ ਪੂਜਾ ਕਰੋ।" ਤਦ ਉਹ ਉਜਲੀਆਂ ਮੂਰਤਾਂ ਹੇਠਾਂ ਆਈਆਂ, ਤੇ ਉਸਤਤ ਦਾ ਗੀਤ ਗਾਂਵਿਆਂ, ਤੇ ਫੇਰ ਉਹ ਆਪਣੇ ਰਾਹ ਪਏ, ਦੇਵਤਿਆਂ ਨੂੰ ਸੋ ਸੁਣਾਨ ਲਈ।


ਪਰ ਜਿਸ ਨੂੰ ਰਾਜੇ ਨੇ ਕੰਵਰ ਦੇ ਢੂੰਡਣ ਲਈ ਘਲਿਆ, ਉਸ ਨੇ ਕੰਵਰ ਨੂੰ ਉਸੇ ਤਰ੍ਹਾਂ ਮਗਨ ਡਿੱਠਾ, ਭਾਵੇਂ ਦੁਪਹਿਰਾ ਹੁਣ ਦਲਣ ਲਗਾ ਸੀ,

੧੮

Digitized by Panjab Digital Library / www.panjabdigilib.org