ਪੰਨਾ:ਏਸ਼ੀਆ ਦਾ ਚਾਨਣ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਸੂਰਜ ਪਛਮੀ ਪਹਾੜੀਆਂ ਵਲ ਧਾਈ ਕਰ ਰਿਹਾ ਸੀ; ਪਰ ਭਾਵੇਂ ਹੋਰ ਪਰਛਾਵੇਂ ਹਿਲ ਰਹੇ ਸਨ, ਜਾਮਣੂ ਦੇ ਬ੍ਰਿਛ ਦਾ ਪਰਛਾਵਾਂ ਉਥੇ ਹੀ ਖੜੋਤਾ ਰਿਹਾ, ਮਤੇ ਡਿੰਗੀਆਂ ਕਿਰਨਾਂ ਮੁਤਬੱਰਕ ਮਥੇ ਉੱਤੇ ਪੈਣ; ਤੇ ਜਿਸ ਇਹ ਝਾਤੀ ਵੇਖੀ ‘ਉਸ ਇਹ ਆਵਾਜ਼ਾ ਵੀ ਸੁਣਿਆ "ਰਾਜੇ ਦੇ ਪੁਤ੍ਰ, ਸੁਖੀ ਬੈਠੋ! ਜਦੋਂ ਤੱਕ ਤੁਹਾਡੇ ਦਿਲ ਤੋਂ ਪਰਛਾਵਾਂ ਨਹੀਂ ਹਟਦਾ, ਮੇਰਾ ਪਰਛਾਵਾਂ ਏਥੇ ਟਿਕਿਆ ਰਹੇਗਾ।"

੧੯

Digitized by Panjab Digital Library / www.panjabdigilib.org