ਪੰਨਾ:ਏਸ਼ੀਆ ਦਾ ਚਾਨਣ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜੀ ਪੁਸਤਕ

ਹੁਣ, ਜਦੋਂ ਸਾਡੇ ਭਗਵਾਨ ਅਠਾਰ੍ਹਾਂ ਬਰਸ ਦੇ ਹੋਏ, ਰਾਜੇ ਨੇ ਹੁਕਮ ਦਿੱਤਾ ਤਿੰਨ ਮਹਿਲ ਉਸਾਰੇ ਜਾਣ, ਇਕ ਚੌਰਸ ਚੀਰੇ ਸ਼ਹਿਤੀਰ ਤੇ ਦਿਉਦਾਰੀ ਕੁੜੀਆਂ ਦਾ ਜਿਹੜਾ ਸਿਆਲ ਵਿਚ ਨਿਘਾ ਹੋਵੇ, ਇਕ ਰੰਗਦਾਰ ਸੰਗਿ-ਮਰਮਰ ਦਾ, ਜੋ ਹੁਨਾਲੇ ਵਿਚ ਠੰਢਾ ਹੋਵੇ; ਤੇ ਇਕ ਪਕੀਆਂ ਇੱਟਾਂ ਦਾ, ਜਿਸ 'ਚ ਨੀਲੀਆਂ ਟੈਲਾਂ ਸਜੀਆਂ ਹੋਣ।

ਬਿਜਾਈਆਂ ਸਮੇਂ ਜਦੋਂ ਚੰਬਾ ਖਿੜਦਾ ਸੀ ਤਿੰਨੇ ਮਹਿਲ ਅਤਿ ਪਿਆਰੇ ਲੱਗਦੇ ਸਨ, ਸੋਭਾ, ਸੁਰਾਮਾ, ਰਾਮਾ, ਤਿੰਨਾਂ ਦੇ ਨਾਮ ਸਨ। ਮੋਹਨ-ਬਗੀਚੇ ਉਨ੍ਹਾਂ ਦੁਆਲੇ ਮਹਿਕਦੇ ਸਨ, ਨਦੀਆਂ ਆਪ ਮੁਹਾਰੀਆਂ ਵਗਦੀਆਂ, ਤੇ ਸੁਹਣੇ ਘਾ ਕਿਤਿਆਂ ਵਿਚ ਸਿਧਾਰਥ ਜਿਧਰ ਚਾਹੇ ਉਧਰ ਵਿਚਰਦਾ ਸੀ; ਹਰੇਕ ਨਵੀਂ ਘੜ ਕੋਈ ਨਵੀਂ ਖ਼ੁਸ਼ੀ ਲਿਆਉਂਦੀ ਸੀ; ਜੀਵਨ ਭਰਪੂਰ ਸੀ; ਤੇ ਜਵਾਨ ਲਹੂ ਤਿਖਾ ਤੁਰਦਾ ਸੀ;

੨੦

Digitized by Panjab Digital Library / www.panjabdigilib.org