ਪੰਨਾ:ਏਸ਼ੀਆ ਦਾ ਚਾਨਣ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਤਾਂ ਵੀ ਕਦੇ ਵਿਚਾਰ ਦੇ ਪਰਛਾਵੇਂ ਐਉਂ ਆ ਪੈਂਦੇ ਸਨ, ਜੀਕਰ ਉਡਦੇ ਬਦਲ ਝੀਲ ਦੀ ਚਿਟੀ ਹਿਕ ਨੂੰ ਘਸਮੈਲਾ ਦਰਸਾਂਦੇ ਹਨ।


ਇਹ ਵੇਖ ਰਾਜੇ ਨੇ ਮੰਤ੍ਰੀ ਸੱਦੇ "ਤੁਸੀ ਯਾਦ ਕਰੋ, ਸ੍ਰੀ ਮਾਨ ਜੀ, ਬੁਢੇ ਰਿਸ਼ੀ ਨੇ ਆਖਿਆ ਸੀ, ਤੇ ਮੇਰੇ ਜੋਤਸ਼ੀਆਂ ਨੇ ਦਸਿਆ ਸੀ, ਇਹ ਮੰਡਾ, ਮੇਰੇ ਦਿਲ ਦੇ ਲੜ ਨਾਲੋਂ ਵੀ ਵਧ ਪਿਆਰਾ, ਸੰਸਾਰ ਸਾਰੇ ਦਾ ਹਾਕਿਮ ਹੋਵੇਗਾ, ਸਭ ਵੈਰੀਆਂ ਦੀਆਂ ਧੌਣਾਂ ਭੰਨੇਗਾ, ਰਾਜਿਆਂ ਦਾ ਰਾਜਾ ਬਣੇਗਾ, ਜੇਕਰ ਮੇਰੀ ਰੀਝ ਹੈ,- ਜਾਂ ਇਹ ਸੋਗੀ ਇਕੱਲੇ ਮਾਰਗ, ਤੇ ਤੁਰੇਗਾ, ਤਿਆਗ ਤੇ ਪਵਿਤ੍ਰ ਪੀੜਾਂ ਦਾ ਮਾਰਗ, ਪਤਾ ਨਹੀਂ ਇਸ ਮਾਰਗ ਵਿਚ ਕੀ ਕੁਝ ਲੱਭੇਗਾ, ਜਦੋਂ ਰਖਣ-ਜੋਗ ਸਭ ਗੁਆਚ ਜਾਏਗਾ; ਤੇ ਏਸੇ ਮਾਰਗ ਵਲ ਇਹਦੀਆਂ ਡੂੰਘੀਆਂ ਅੱਖਾਂ ਮੇਰੇ ਇਹਨਾਂ ਮਹਿਲਾਂ ਵਿਚੋਂ ਵੀ ਲਗੀਆਂ ਰਹਿੰਦੀਆਂ ਹਨ। ਪਰ ਤੁਸੀ ਸਿਆਣੇ ਹੋ, ਮੈਨੂੰ ਸਲਾਹ ਦਿਓ; ਕੀਕਰ ਇਹਦੇ ਪੈਰ ਓਸ ਸ਼ਾਹ-ਰਾਹ ਵਲ ਮੋੜੇ ਜਾਣ, ਜਿਥੇ ਇਨ੍ਹਾਂ ਨੂੰ ਤੁਰਨਾ ਚਾਹੀਦਾ ਹੈ, ਤੇ ਉਹ ਸਭੋ ਸ਼ੁਭ ਨਿਸ਼ਾਨੀਆਂ ਪੂਰੀਆਂ ਹੋਣ ਜਿਹੜੀਆਂ ਇਹਨੂੰ ਰਾਜ ਕਰਮ ਲਈ ਸਾਰੀ ਧਰਤੀ ਦੇਂਦੀਆਂ ਹਨ।" ਇਕ ਅਤਿ ਬ੍ਰਿਧ ਨੇ ਉੱਤਰ ਦਿਤਾ: "ਮਹਾ-ਰਾਜਾ! ਪੀਤ ਇਹਨਾਂ ਪਤਲੇ ਪਰਛਾਵਿਆਂ ਦਾ ਦਾਰੂ ਹੈ; ਇਸਦੇ ਅਨ-ਮੱਲੇ ਦਿਲ ਦੁਆਲੇ

ર૧

Digitized by Panjab Digital Library / www.panjabdigilib.org