ਪੰਨਾ:ਏਸ਼ੀਆ ਦਾ ਚਾਨਣ.pdf/49

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਜਦੋਂ ਉਹ ਸੁਹਣੀਆਂ ਉਹਦੇ ਸਿੰਘਾਸਨ ਕੋਲੋਂ ਲੰਘਣ, ਗਹੁ ਨਾਲ ਵੇਖਣਾ ਕਿਹੜੀਆਂ ਇਕ ਜਾਂ ਦੋ ਉਹਦੇ ਕੋਮਲ ਰੁਖ਼ਸਾਰ ਦੀ ਡੂੰਘੀ ਉਦਾਸੀ ਨੂੰ ਹਿਲਾਂਦੀਆਂ ਹਨ। ਇਉਂ ਅਸੀ ਪੇਮ ਲਈ ਪ੍ਰੇਮ ਦੀਆਂ ਅਖਾਂ ਨਾਲ ਹੀ ਚੋਣ ਕਰ ਸਕਾਂਗੇ, ਤੇ ਕੰਵਰ ਨੂੰ ਖੁਸ਼ੀਆਂ ਦੀ ਝੋਲੀ ਵਿਚ ਝੂਠਿਆਰ ਖੜਾਂਗੇ । ਇਹ ਗਲ ਚੰਗੀ ਲਗੀ; ਇਸ ਲਈ ਇਕ ਦਿਨ, ਢੰਡੋਰਚੀ ਜਵਾਨਾਂ ਤੇ ਸੁਹਣੀਆਂ ਨੂੰ ਆਖਦੇ ਫਿਰਦੇ ਸਨ: “ਮਹਿਲਾਂ ਵਿਚ ਆਓ; ਰਾਜੇ ਦਾ ਹੁਕਮ ਹੈ, ਖ਼ੁਸ਼ੀਆਂ ਦਾ ਦਰਬਾਰ ਲਗੇਗਾ, ਤੇ ਕੰਵਰ ਇਨਾਮ ਵੰਡੇਗਾ, ਕੋਈ ਨਾ ਕੋਈ ਬਹੁ-ਮੁਲੀ ਸੁਗਾਤ ਸਭ ਨੂੰ, ਪਰ ਸਭ ਤੋਂ ਵਡੀ ਸੁਗਾਤ ਅਤਿ ਸੁੰਦਰ ਨੂੰ ।

ਕਪਲ ਵਸਤ ਦੀਆਂ ਮਾਰੀਆਂ ਹੁਮ-ਹੁਮਾ ਆhਆਂ ਹਰੇਕ ਦੇ ਕਾਲੇ ਕੇਸ ਨਵੇਂ ਵਾਹੇ ਤੇ ਗੰਦੇ, ਮਣੀਆਂ ਸੁਰਮੇ ਨਾਲ ਲਿਸ਼ਕਦੀਆਂ ਬਣ-ਫਬੀਆਂ ਤੇ ਸੁਗੰਧੀ ਖਲਾਰਦੀਆਂ, ਵਸਤਰ ਬਾਂਕੇ, ਚੰਨੀਆਂ ਰਾਂਗਲੀਆਂ, ਮਹੀਨ ਹਥਾਂ ਪੈਰਾਂ ਉਤੇ ਨਵੀਂ ਲਗੀ ਮਹਿੰਦੀ, ਤੇ ਮਥੇ ਉਤੇ ਤਿਲਕ-ਬੰਦੀ ਤਾਜ਼ੀ ਚਮਕਦੀ ਸੀ । ਭਾਰਤੀ ਯੁਵਤੀਆਂ ਦਾ ਇਹ ਸੁਹਣਾ ਮੌਲਾ ਸੀ; ਚੌੜੇ ਕਾਲੇ ਨੈਣ ਧਰਤੀ ਵਲ ਝੁਕੇ ਉਹ ਤਖ਼ਤ ਕੋਲੋਂ ਦੀ ਲੰਘਦੀਆਂ ਸਨ, ਕਿਉਂਕਿ ਜਦੋਂ ਉਹ ਕੰਵਰ ਨੂੰ ਵੇਖਦੀਆਂ, ਸ਼ਾਹੀ ਜਲਾਲ ਤੇ ਰੁਅਬ ਨਾਲੋਂ ਵੀ ਵਖਰੀ ਕੋਈ ਚੀਜ਼ ਉਨ੍ਹਾਂ ਦੇ ਦਿਲ ਧੜਕਾਂਦੀ ਸੀ; ' ੨੩ Digitized by Panjab Digital Library / www.panjabdigilib.org