ਪੰਨਾ:ਏਸ਼ੀਆ ਦਾ ਚਾਨਣ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਮੇਰੇ ਲਈ ਕੋਈ ਸੁਗਾਤ ਹੈ?" ਉਸ ਪੁਛਿਆ ਤੇ ਮੁਸਕਰਾਈ। "ਸੁਗਾਤਾਂ ਮੁਕ ਗਈਆਂ ਹਨ।" ਕੰਵਰ ਨੇ ਉੱਤਰ ਦਿੱਤਾ, "ਤਾਂ ਵੀ, ਪਿਆਰੀ ਭੈਣੇ, ਤੂੰ ਇਹ ਲੈ ਲੈ ਜਿਸ ਦਾ ਸਾਡੇ ਸ਼ਹਿਰ ਨੂੰ ਮਾਣ ਹੈ।" ਇਹ ਕਹਿੰਦਿਆਂ ਕੰਵਰ ਨੇ ਗਲੋਂ ਪੰਨਿਆਂ ਦੀ ਮਾਲਾ ਲਾਹੀ ਤੇ ਹਰੇ ਮਣਕਿਆਂ ਨੂੰ ਉਹਦੀ ਕੂਲੀ ਕਮਰ ਦੁਆਲੇ ਬੰਨ੍ਹ ਦਿੱਤਾ, ਤੇ ਨਜ਼ਰਾਂ ਮਿਲੀਆਂ, ਤੇ ਮਿਲਣੀ ਚੋਂ ਪ੍ਰੀਤ ਉਗਮੀ।

ਚੋਖੇ ਚਿਰ ਮਗਰੋਂ ਜਦੋਂ, ਪੂਰਾ ਗਿਆਨ ਪ੍ਰਕਾਸ਼ ਹੋ ਚੁਕਾ ਸੀ ਭਗਵਾਨ ਕੋਲੋਂ ਕਿਸੇ ਪੁਛਿਆ: "ਸਾਕਯ ਕੁੜੀ ਦੀ ਤਕਨੀ ਨੇ ਕਿਉਂ ਉਹਨਾਂ ਦਾ ਦਿਲ ਏਉਂ ਧੜਕਾਇਆ ਸੀ?" ਉੱਤਰ ਦਿਤਾ "ਅਸੀਂ ਓਪਰੇ ਨਹੀਂ ਸਾਂ, ਜੀਕਰ ਸਾਨੂੰ ਤੇ ਦੂਜਿਆਂ ਨੂੰ ਓਦੋਂ ਜਾਪਦਾ ਸੀ, ਕਈ ਉਮਰਾਂ ਗੁਜ਼ਰੀਆਂ, ਇਕ ਸ਼ਿਕਾਰੀ ਦਾ ਪੁੱਤਰ, ਯਮਨ ਦੇ ਚਸ਼ਮਿਆਂ ਨੇੜੇ ਜੰਗਲ ਦੀਆਂ ਕੁੜੀਆਂ ਨਾਲ ਖੇਡਦਾ ਹੁੰਦਾ ਸੀ, ਜਿੱਥੇ ਨੰਦਾ ਦੇਵੀ ਖੜੋਤੀ ਹੈ, ਉਹ ਅੰਪਾਇਰ (ਮੁਨਸਫ) ਬਣਦਾ ਸੀ ਜਦੋਂ ਚੀੜਾਂ ਦੇ ਥੱਲੇ ਸ਼ਾਮੀ ਸਹਿਆਂ ਵਾਂਗ ਕੁੜੀਆਂ ਨਨਦੀਆਂ ਸਨ ਇਕ ਨੂੰ ਉਹ ਫੁੱਲਾਂ ਦਾ ਤਾਜ ਪਾਂਦਾ ਸੀ। ਇਕ ਨੂੰ ਮੋਰ-ਖੰਭਾਂ ਦੀ ਕਲਗੀ ਨਾਲ ਸਜਾਂਦਾ ਸੀ; ਇਕ ਦੇ ਕੇਸਾਂ ’ਚ ਸਰੂ ਦੀ ਬਰੀਕ ਹਰਿਆਵਲ ਟੁੰਗਦਾ ਸੀ, ਪਰ ਜਿਹੜੀ ਸਭ ਤੋਂ ਪਿਛੋਂ ਦੌੜੀ ਉਹ ਪਹਿਲੋਂ ਅੱਪੜੀ ਸੀ, ਤੇ ਉਸ ਨੂੰ ਸ਼ਿਕਾਰੀ, ਬੱਚੇ ਨੇ ਆਪਣਾ ਹਰਨੀ-ਬੱਚਾ ਤੇ ਨਾਲੇ ਦਿਲ ਦਾ ਪਿਆਰ ਦਿੱਤਾ ਸੀ। ਉਸ ਜੰਗਲ ਵਿਚ ਉਹ ਕਈ ਖ਼ੁਸ਼ ਵਰ੍ਹੇ ਜੀਵੇ ਸਨ,

ર૫

Digitized by Panjab Digital Library/ www.panjabdigilib.org