ਪੰਨਾ:ਏਸ਼ੀਆ ਦਾ ਚਾਨਣ.pdf/52

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਜੰਗਲ ਵਿਚ ਹੀ ਅਨ-ਵਿਛੜੇ ਉਹ ਮਰ ਗਏ ਸਨ। ਜੀਕਰ ਲੁਕਿਆ ਬੀਜ ਖ਼ੁਸ਼ਕ ਸਾਲਾਂ ਬਾਅਦ ਪੁੰਗਰਦਾ ਹੈ, ਓਕਰ ਨੇਕੀ ਤੇ ਬਦੀ, ਪੀੜ ਤੇ ਪ੍ਰਸੰਨਤਾ, ਪ੍ਰੀਤ ਤੇ ਘ੍ਰਿਣਾ, ਤੇ ਸਭ ਮੋਏ ਕਰਮ, ਮੁੜ ਫੁੱਟ ਪੈਂਦੇ ਹਨ, ਤੇ ਪ੍ਰਕਿਰਤੀ ਅਨੁਸਾਰ ਉਨ੍ਹਾਂ ਦੇ ਪੱਤੇ ਕਾਲੇ ਜਾਂ ਚਿੱਟੇ, ਤੇ ਫਲ ਖੱਟੇ ਜਾਂ ਮਿੱਠੇ ਹੁੰਦੇ ਹਨ। ਉਹ ਮੈਂ ਤੇ ਯਸ਼ੋਧਰਾਂ ਸਾਂ, ਤੇ ਜਿਉਂ ਜਿਉਂ ਜੀਵਨ ਤੇ ਮੌਤ ਦਾ ਚੱਕਰ ਘੁੰਮਦਾ ਹੈ ਜੋ ਗੁਜ਼ਰ ਚੁੱਕਾ ਹੈ, ਉਹ ਮੁੜ ਸਾਡੇ ਦੋਵਾਂ ਵਿਚ ਆਉਂਦਾ ਹੈ।"

ਜਿੰਨ੍ਹਾਂ ਨੇ ਕੰਵਰ ਨੂੰ ਇਨਾਮ ਦੇਂਦਿਆਂ ਵੇਖਿਆ, ਉਨ੍ਹਾਂ ਸਾਰਾ ਹਾਲ ਸਿਆਣੇ ਰਾਜੇ ਨੂੰ ਸੁਣਾਇਆ ਕੀਕਰ ਸਿਧਾਰਥ ਬੇ-ਪਰਵਾਹ ਬੈਠਾ ਰਿਹਾ ਜਦੋਂ ਤੱਕ ਵੱਡੇ ਸੁਪ੍ਰਬੁਧ ਦੀ ਪੁੱਤਰੀ ਯਸ਼ੋਧਰਾਂ ਨਹੀਂ ਸੀ ਆਈ; ਤੇ ਕੀਕਰ-ਉਹਨੂੰ ਵੇਖਦਿਆਂ ਹੀ-ਉਹ ਬਦਲਿਆ; ਤੇ ਕੀਕਰ ਯਸ਼ੋਧਰਾਂ ਨੇ ਕੰਵਰ ਨੂੰ ਤੇ ਕੰਵਰ ਨੇ ਉਸ ਨੂੰ ਵੇਖਿਆ; ਤੇ ਪੰਨਿਆਂ ਦੀ ਸੁਗਾਤ ਬਾਰੇ ਤੇ ਹੋਰ ਉਹ ਕੁਝ ਦੱਸਿਆ ਜੋ ਅਕਹਿ ਉਨ੍ਹਾਂ ਦੀਆਂ ਬੋਲਦੀਆਂ ਨਿਗਾਹਾਂ ਵਿਚ ਗੁਜ਼ਰਿਆ ਸੀ।

ਪਿਆਰਾਂ ਭਰਿਆ ਰਾਜਾ ਮੁਸਕਰਾਇਆ; "ਵੇਖੋ! ਅਸਾਂ ਜਾਦੂ ਲੱਭ ਲਿਆ; ਹੁਣ ਸਲਾਹ ਕਰੋ ਤੇ ਆਕਾਸ਼ੋਂ ਆਪਣੇ ਸ਼ਿਕਰੇ ਨੂੰ ਹੇਠਾਂ ਲਿਆਓ। ਹਰਕਾਰੇ ਭੇਜੋ, ਤੇ ਕੁਮਾਰੀ ਨੂੰ ਮੇਰੇ ਪੁੱਤਰ ਲਈ ਮੰਗੋ!"

ਪਰ ਸਾਕਿਯਾਂ ਵਿਚ ਇਹ ਰਵਾਜ ਸੀ

੨੬

Digitized by Panjab Digital Library/ www.panjabdigilib.org