ਪੰਨਾ:ਏਸ਼ੀਆ ਦਾ ਚਾਨਣ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿ ਜਦੋਂ ਕੋਈ ਉਚ ਘਰਾਣੇ ਦੀ ਸੁਹਣੀ ਮੋਹਿਨੀ ਕੁਮਾਰੀ ਨੂੰ ਮੰਗੇ ਤਾਂ ਉਹ ਸਾਰੇ ਜਾਚਕਾਂ ਵਿਚ ਆਪਣੀ ਬੀਰਤਾ ਦਾ ਕਮਾਲ ਸਾਬਤ ਕਰੇ। ਇਹ ਰਸਮ ਰਾਜੇ ਲਈ ਵੀ ਤੋੜੀ ਨਹੀਂ ਸੀ ਜਾ ਸਕਦੀ ਇਸ ਲਈ ਯਸ਼ੋਧਰਾਂ ਦੇ ਪਿਤਾ ਨੇ ਆਖਿਆ: "ਰਾਜੇ ਨੂੰ ਬਿਨੇ ਕਰੋ, ਮੇਰੀ ਪੁੱਤਰੀ ਨੂੰ ਦੂਰ ਨੇੜੇ ਦੇ ਸ਼ਹਿਜ਼ਾਦੇ ਮੰਗਦੇ ਹਨ, ਜੇ ਆਪ ਦਾ ਅਤਿ ਚੰਗਾ ਪੁੱਤਰ ਹੋਰਨਾਂ ਤੋਂ ਚੰਗੇਰੀ ਕਮਾਨ ਮਰੋੜ ਸਕਦਾ, ਤਲਵਾਰ ਫੇਰ ਸਕਦਾ ਤੇ ਘੋੜੇ ਦੀ ਸਵਾਰੀ ਕਰ ਸਕਦਾ ਹੈ, ਤਾਂ ਉਹ ਸਾਡੇ ਸਿਰ ਦਾ ਤਾਜ ਬਣ ਸਕਦਾ ਹੈ: ਪਰ ਉਹਦੇ ਰਿਸ਼ੀ-ਜੀਵਨ ਨਾਲ ਇਹ ਹੁਨਰ ਕੀਕਰ ਢੱਕਣਗੇ?

ਤਦ ਰਾਜੇ ਦਾ ਦਿਲ ਦੁਖੀ ਹੋਇਆ, ਕਿਉਂਕਿ ਸਿਧਾਰਥ ਮਿਠੀ ਯਸ਼ੋਧਰਾਂ ਨੂੰ ਜਿੱਤ ਨਹੀਂ ਸਕੇਗਾ, ਦੇਵਦੱਤ ਵਰਗੀ ਕਮਾਨ ਕਿਸ ਚੁਕਣੀ ਹੈ, ਅਰਜਨ ਵਾਂਗ ਘੋੜੇ ਤੇ ਫੜਾਕੀ ਕਿਸ ਮਾਰਨੀ ਹੈ, ਤੇ ਨੰਦਾ ਤਲਵਾਰ ਦਾ ਧਨੀ ਹੈ; ਪਰ ਕੰਵਰ ਨੀਵਾਂ ਮੂੰਹ ਕਰਕੇ ਹਸਿਆ ਤੇ ਬੋਲਿਆ "ਇਹ ਹੁਨਰ ਵੀ ਮੈਂ ਸਿੱਖੇ ਹਨ ਐਲਾਨ ਕਰ ਦਿਓ ਕਿ ਆਪ ਦਾ ਪੁੱਤਰ ਹਰੇਕ ਦੀ ਚੋਣਵੀਂ ਖੇਡ ਵਿਚ ਮੁਕਾਬਲਾ ਕਰੇਗਾ। ਮੈਨੂੰ ਆਸ ਹੈ ਮੈਂ ਆਪਣੀ ਪ੍ਰਿਯ ਨੂੰ ਕਿਸੇ ਅਗੇ ਨਹੀਂ ਹਾਰਾਂਗ।" ਤਦ ਇਹ ਸੁਣਾਇਆ ਗਿਆ ਕਿ ਸਤਵੇਂ ਦਿਨ ਸ਼ਹਿਜ਼ਾਦਾ ਸਿਧਾਰਥ ਹਰ ਚਾਹਵਾਨ ਨੂੰ ਮਰਦਾਨਗੀ ਦੇ ਮੈਚ ਲਈ ਬੁਲਾਂਦਾ ਹੈ,

२੭

Digitized by Panjab Digital Library/ www.panjabdigilib.org