ਪੰਨਾ:ਏਸ਼ੀਆ ਦਾ ਚਾਨਣ.pdf/54

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇਤੁ ਦਾ ਤਾਜ ਯਸ਼ੋਧਰਾਂ ਹੋਵੇਗੀ।

ਇਸ ਲਈ, ਸਤਵੇਂ ਦਿਨ, ਦੂਰੋਂ ਨੇੜਿਓਂ ਸਾਕਯ ਸ਼ਹਿਜ਼ਾਦੇ ਮੈਦਾਨ ਵਿਚ ਇਕੱਠੇ ਹੋਏ; ਤੇ ਕਮਾਰੀ ਵੀ, ਆਪਣੇ ਸਨਬੰਧੀਆਂ ਨਾਲ, ਦੁਲ੍ਹਣ ਬਣ ਕੇ ਗਈ, ਵਾਜੇ ਤੇ ਡੋਲੀਆਂ ਸਮੇਤ, ਸੁਨਹਿਰੀ ਸਿੰਙਾਂ ਵਾਲੇ ਬੈਲ, ਤੇ ਫੁੱਲਾਂ ਨਾਲ ਲੱਦੇ ਰੱਥ; ਸ਼ਾਹੀ ਘਰਾਣੇ ਚੋਂ ਦੇਵਦੱਤ ਉਮੈਦਵਾਰ ਸੀ, ਤੇ ਨੰਦਾ ਤੇ ਅਰਜਨ ਉੱਚ-ਜਨਮੇ ਸਨ; ਇਹ ਤਿੰਨੇ ਸਾਰੇ ਮੁਲਕ ਦੀ ਜਵਾਨੀ ਦੇ ਫੁੱਲ ਸਨ, ਤਦੇ ਸ਼ਹਿਜ਼ਾਦਾ ਆਪਣੇ ਚਿੱਟੇ ਕੰਟਕ ਉਤੇ ਸਵਾਰ ਆਇਆ, ਕੰਟਕ ਇਸ ਅਨੋਖੀ ਲੁਕਾਈ ਨੂੰ ਦੇਖ ਕੇ ਹਿਣਕਿਆ, ਸਿਧਾਰਥ ਨੇ ਵੀ ਚਕ੍ਰਿਤ ਹੋ ਕੇ ਵੇਖਿਆ ਉਨਾਂ ਸਾਰੇ ਲੋਕਾਂ ਨੂੰ ਜਿਹੜੇ ਤਖ਼ਤ ਦੇ ਸਾਏ ਹੇਨਾਂ ਵਸਦੇ ਸਨ, ਨਾ ਰਾਜਿਆਂ ਵਰਗੇ ਘਰਾਂ ਵਿਚ ਰਹਿੰਦੇ, ਨਾ ਰਾਜਿਆਂ ਵਾਂਗ ਖਾਂਦੇ ਸਨ, ਤਾਂ ਵੀ ਸੁਖ ਦੁਖ ਦੋਹਾਂ ਦੇ ਇਕੋ ਜਿਹੇ ਸਨ। ਪਰ ਜਦੋਂ ਕੰਵਰ ਨੇ ਮਿਠੀ ਯਸ਼ੋਧਰਾਂ ਨੂੰ ਵੇਖਿਆ, ਬੁਲ੍ਹਾਂ ਉਤੇ ਮੁਸਕ੍ਰਾਹਟ ਲਿਸ਼ਕੀ ਤੇ ਰੇਸ਼ਮੀ ਵਾਗਾਂ ਤਣੀਆਂ, ਕੰਟਕ ਦੀ ਚੌੜੀ ਪਿੱਠ ਤੋਂ ਹੇਠਾਂ ਉਤਰਿਆ ਤੇ ਬੋਲਿਆ: "ਉਹ ਇਸ ਮੋਤੀ ਦੇ ਯੋਗ ਨਹੀਂ, ਜਿਹੜਾ ਯੋਗਤਾ ਵਿਚ ਸਰਬ-ਸਿਰੋਮਣੀ ਨਹੀਂ ਮੇਰੇ ਰਕੀਬ ਸਾਬਤ ਕਰ ਦੇਣ ਕਿ ਮੈਂ ਆਪਣੀ ਯੋਗਤਾ ਨਾਲੋਂ ਵਾਧੂ ਦਲੇਰੀ ਕੀਤੀ ਹੈ।" ਤਦ ਨੰਦੇ ਨੇ ਤੀਰ-ਪ੍ਰੀਖਿਆ ਦੀ ਮੰਗ ਕੀਤੀ,

੨੮

Digitized by Panjab Digital Library/ www.panjabdigilib.org