ਪੰਨਾ:ਏਸ਼ੀਆ ਦਾ ਚਾਨਣ.pdf/55

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਇਕ ਢੋਲ ਛੇ ਗੋ ਦੁਰਾਡਾ ਰਖਿਆ ਅਰਜਨ ਨੇ ਵੀ ਛੇ ਪਰ ਦੇਵਦੱਤ ਨੇ ਅਠ ਗੇ ਪਰੇਡਾ ਕੀਤਾ ਪਰ ਸ਼ਹਿਜ਼ਾਦੇ ਸਿਧਾਰਥ ਨੇ ਦਸਾਂ ਦੀ ਆਗਿਆ ਕੀਤੀ। ਜਦੋਂ ਉਹ ਢੋਲ ਮਸਾਂ ਕੌਡੀ ਜੇਡਾ ਨਿਸ਼ਾਨਾ ਦਿਸਦਾ ਸੀ, ਤਦ ਤੀਰ ਛੁੱਟੇ, ਨੰਦੇ ਤੇ ਅਰਜਨ ਦੇ ਢੋਲ ਵਿੱਧੇ ਗਏ, ਪਰ ਦੇਵਦੱਤ ਦਾ ਤੀਰ ਢੋਲ ਦੇ ਆਰੋਂ ਪਾਰ ਹੋ ਗਿਆ, ਤੇ ਖ਼ਲਕਤ ਨੇ ਨਾਅਰੇ ਮਾਰੇ, ਪਰ ਯਸ਼ੋਧਰਾਂ ਨੇ ਆਪਣੀਆਂ ਚਿੰਤਾਤ੍ਰ ਅੱਖਾਂ ਉਤੇ ਸੁਨਹਿਰੀ ਸਾੜ੍ਹੀ ਖਿੱਚੀ, ਮਤੇ ਆਪਣੇ ਕੰਵਰ ਦਾ ਉੱਕਿਆ ਨਿਸ਼ਾਨਾ ਨਜ਼ਰੀਂ ਪਵੇ। ਪਰ ਕੰਵਰ ਨੇ ਉਨ੍ਹਾਂ ਦੇ ਗੁੰਦੇ ਹੋਏ ਬੈਂਤ ਦੇ ਕਮਾਨ ਚੁੱਕੇ ਜਿਹੜੇ ਤੰਦੀ ਨਾਲ ਬੱਧੇ ਤੇ ਚਾਂਦੀ-ਤਾਰਾਂ ਨਾਲ ਕੱਸੇ ਹੋਏ ਸਨ, ਜਿਸਨੂੰ ਕੋਈ ਬਲੀ ਬਾਹਾਂ ਹੀ ਖਿੱਚ ਸਕਦੀਆਂ ਸਨ, ਹੌਲੀ ਜਿਹੀ ਹਸਦੇ ਨੇ ਟੁਣਕਾਏ ਤੇ ਰੱਸੀ ਨੂੰ ਮਰੋੜਿਆ, ਸਿਰ ਜੁੜ ਗਏ, ਤੇ ਮੋਟਾ ਬੈਂਤ ਵਿਚਕਾਰੋਂ ਤਿੜਕਿਆ; "ਇਹ ਖੇਡ ਲਈ ਹੈ, ਪੇਮ ਲਈ ਨਹੀਂ" ਉਸ ਆਖਿਆ,"ਕੀ ਕਿਸੇ ਕੋਲ ਕੋਈ ਹੋਰ ਧਣੁਖ ਨਹੀਂ ਜਿਹੜਾ ਸਾਕਯ-ਰਾਣਿਆਂ ਦੇ ਯੋਗ ਹੋਵੇ?" ਤੇ ਇਕ ਨੇ ਆਖਿਆ: "ਸਿੰਹਾਨੂੰ ਦਾ ਧਣੁਖ ਕੀ ਜਾਣੀਏ ਕਦੋਂ ਦਾ ਮੰਦਰ ਚ ਪਿਆ ਹੈ, ਜਿਸਨੂੰ ਨਾ ਕੋਈ ਰੱਸੀ ਪਾ ਸਕਿਆ ਹੈ, ਤੇ ਨਾ ਖਿੱਚ ਸਕਦਾ ਹੈ ਜੇ ਰੱਸੀ ਤਣੀ ਹੋਵੇ! ਉਹ ਪੁਰਾਣਾ ਧਣੁਖ ਲਿਆਂਦਾ ਗਿਆ, ਕਾਲੇ ਫ਼ੌਲਾਦ ਦਾ ਬਣਿਆ ਹੋਇਆ ਤੇ ਕੰਨੀਆਂ ਉੱਤੇ ਸੋਨੇ ਦੀਆਂ ਵੇਲਾਂ ਜੁੜੀਆਂ ਹੋਈਆਂ

੨੯

Digitized by Panjab Digital Library/ www.panjabdigilib.org