ਸਮੱਗਰੀ 'ਤੇ ਜਾਓ

ਪੰਨਾ:ਏਸ਼ੀਆ ਦਾ ਚਾਨਣ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਿਰਨ ਦੇ ਸਿੰਙ ਦਾ ਨਮੂਨਾ। ਦੋ ਵਾਰੀ ਸਿਧਾਰਥ ਨੇ ਗੋਡੇ ਉਤੇ ਉਹਨੂੰ ਜਾਚਿਆ, ਤੇ ਫੇਰ ਬੋਲਿਆ-"ਹੁਣ ਚਲਾਓ, ਮੇਰੇ ਭਰਾਓ।" ਪਰ ਉਹ ਕਮਾਨ ਦੀਆਂ ਕਠਿਨ ਬਾਹਾਂ ਨੂੰ ਇਕ ਹੱਥ ਵੀ ਨਾ ਖਿੱਚ ਸਕੇ। ਤਦ ਸ਼ਹਿਜ਼ਾਦੇ ਨੇ ਨੀਵਾਂ ਹੋ ਕੇ ਕਮਾਨ ਦੱਬੀ, ਮਿਆਨੇ ਖਤ ਉਤੇ ਅੱਖ ਜੋੜੀ, ਤੇ ਰੱਸੀ ਛਣਕਾਈ, ਤੇ ਜੀਕਰ ਉਕਾਬ ਦਾ ਖੰਭ ਪੌਣ ਬਰਕਾਂਦਾ ਹੈ, ਓਕਰ ਏਡੀ ਸਾਫ਼ ਤੇ ਉੱਚੀ "ਸਰ-ਰ" ਹੋਈ ਕਿ ਥੋੜ-ਦਿਲਿਆਂ ਕਈਆਂ ਨੇ ਘਰੀਂ ਪੁਛਿਆ "ਇਹ ਆਵਾਜ਼ ਕੀ ਏ?" ਤੇ ਲੋਕਾਂ ਉੱਤਰ ਦਿਤਾ ਇਹ ਸਿੰਹਾਨੂੰ ਦੇ ਧਣੁਖ ਦੀ ਆਵਾਜ਼ ਹੈ। ਜਿਸ ਨੂੰ ਰਾਜੇ ਦੇ ਪੁੱਤਰ ਨੇ ਖਿੱਚਿਆ ਤੇ ਚਲਾਇਆ ਹੈ।" ਤਦ ਇਕ ਚੰਗਾ ਤੀਰ ਟੁੰਗ ਕੇ ਖਿੱਚਿਆ ਤੇ ਚਲਇਆ, ਤੇ ਤਿੱਖਾ ਤੀਰ ਅਸਮਾਨ ਚੀਰਦਾ ਗਿਆ, ਤੇ ਸਭ ਤੋਂ ਦੂਰ ਪਰੇ ਢੋਲ ਚੋਂ ਲੰਘਿਆ, ਰੁਕਿਆ ਨਹੀਂ, ਪਾਰ ਹੋ ਕੇ ਅੱਖਾਂ ਦੀ ਦ੍ਰਿਸ਼ਟ ਤੋਂ ਬਾਹਰ ਹੋ ਗਿਆ। ਫੇਰ ਦੇਵਦੱਤ ਨੇ ਤਲਵਾਰ-ਪ੍ਰੀਖਿਆ ਦੀ ਮੰਗ ਕੀਤੀ, ਤੇ ਛੇ ਉਂਗਲਾਂ ਮੋਟੇ ਤਾਲਸ ਬ੍ਰਿਛ ਨੂੰ ਚੀਰ ਸੁਟਿਆ, ਅਰਜਨ ਨੇ ਸਤ ਤੇ ਨੰਦੇ ਨੇ ਨੌਂ ਉਂਗਲਾਂ ਚੀਰ ਪਾ ਦਿਤੇ, ਪਰ ਦੋ ਏਡੇ ਤਣੇ ਇਕੱਠੇ ਉਗ ਰਹੇ ਸਨ, ਦੋਹਾਂ ਨੂੰ ਸਿਧਾਰਥ ਦੀ ਤਲਵਾਰ ਨੇ ਇਕ ਵਾਰ ਵਿਚ ਕਟ ਧਰਿਆ ਪਰ ਇਸ ਸਫ਼ਾਈ ਨਾਲ ਕਿ ਤਣੇ ਥਾਂ ਸਿਰ ਸਿਧੇ ਖੜੋਤੇ ਰਹੇ, ਤੇ ਨੰਦੇ ਨੇ ਸ਼ੋਰ ਪਾਇਆ: "ਧਾਰ ਮੜ ਗਈ।" ਤੇ ਯਸ਼ੋਧਰਾਂ ਕੰਬੀ ਜਦੋਂ ਉਸ ਬ੍ਰਿਛ ਸਿਧੇ ਖੜੇ ਵੇਖੇ, ਪਰ ਦੇਵ-ਨੇਤ ਪੌਣ ਦੱਖਣੋਂ ਝੁੱਲੀ

३०

Digitized by Panjab Digital Library/ www.panjabdigilib.org