ਪੰਨਾ:ਏਸ਼ੀਆ ਦਾ ਚਾਨਣ.pdf/57

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਦੋਵੇਂ ਹਰੇ ਬ੍ਰਿਛ, ਇਕ-ਧਾਰ ਕਟੇ ਹੋਏ, ਧੜ੍ਹਮ ਰੇਤ ਵਿਚ ਆ ਪਏ।

ਤਦੋਂ ਉਹਨਾਂ ਘੋੜੇ ਆਂਦੇ, ਬੜੇ ਅਣਖੀਲੇ, ਉੱਚ-ਨਸਲੇ, ਤੇ ਉਹ ਤਿੰਨ ਵਾਰੀ ਮੈਦਾਨ ਦੁਆਲੇ ਘੁੰਮੇ ਪਰ ਚਿਟੇ ਕੰਟਕ ਨੇ ਸਭ ਨੂੰ ਪਿਛੇ ਛਡਿਆ-ਐਡਾ ਤਿੱਖਾ ਕਿ ਜਿੰਨੇ ਚਿਰ ਵਿਚ ਝੱਗ ਮੂੰਹੋਂ ਧਰਤੀ ਤੇ ਡਿਗਦੀ ਸੀ, ਉਹ ਵੀਹ ਨੇਜ਼ੇ ਦੀ ਵਿਥ ਉਡ ਜਾਂਦਾ ਸੀ, ਪਰ ਨੰਦੇ ਆਖਿਆ, "ਕੰਟਕ ਵਰਗੇ ਉਪਰ ਤਾਂ ਅਸੀ ਵੀ ਜਿੱਤ ਸਕਦੇ ਹਾਂ, ਕੋਈ ਅਨਸਿਖਿਆ ਲਿਆਵੋ ਤੇ ਲੋਕ ਵੇਖਣ ਕੌਣ ਚੰਗਾ ਚੜ੍ਹ ਸਕਦਾ ਹੈ।"

ਤਾਂ ਸਹੀਸਾਂ ਨੇ ਇਕ ਰਾਤ-ਕਾਲਾ, ਘੋੜਾ ਆਂਦਾ, ਤਿੰਨ ਜ਼ੰਜੀਰਾਂ ਨਾਲ ਬੱਧਾ ਹੋਇਆ, ਤੁੰਦ ਅੱਖੀਆਂ ਚੌੜੇ ਨਥਨੇ ਤੇ ਖਿਲਰੀ ਅਯਾਲ, ਬਿਨ ਕਾਠੀ, ਬਿਨ ਖੁਰੀਓਂ, ਸਵਾਰੋਂ ਅਛੁਹ। ਤਿੰਨ ਵਾਰੀ ਹਰੇਕ ਯੁਵਕ ਸਾਕਯ ਨੇ ਉਹਦੀ ਵਿਸ਼ਾਲ ਪਿੱਠ ਤੇ ਫੜਾਕੀ ਮਾਰੀ, ਪਰ ਗਰਮ ਘੋੜੇ ਨੇ ਲੱਤਾਂ ਚੁੱਕੀਆਂ ਤੇ ਸਵਾਰ ਨੂੰ ਮਿੱਟੀ ਤੇ ਸ਼ਰਮ ਵਿਚ ਲਿਟਾ ਦਿਤਾ; ਸਿਰਫ ਅਰਜਨ ਨੇ ਦੋ ਘੜੀਆਂ ਬੈਠਕ ਸੰਭਾਲੀ; ਜ਼ੰਜੀਰ ਖੁਲ੍ਹਾਏ, ਕਾਲੀ ਪਿੱਠ ਨੂੰ ਚਿਟਕਿਆ; ਲਗਾਮ ਖਿੱਚੀ ਤੇ ਬਲੀ ਹੱਥ ਨਾਲ ਅਣਖੀਲੇ ਜਬੜੇ ਤਾਣ ਕੇ ਵੇਖੇ, ਜੰਗਲੀ ਘੋੜੇ ਨੇ ਡਰ ਗ਼ਜ਼ਬ ਤੇ ਗੁੱਸੇ ਨਾਲ ਮੈਦਾਨ ਦੁਆਲੇ ਇਕ ਚੱਕਰ ਕੱਢਿਆ; ਪਰ ਅਚਾਨਕ ਉਹ ਭੰਵਿਆ ਤੇ ਨੰਗੇ ਦੰਦਾਂ

੩੧

Digitized by Panjab Digital Library/ www.panjabdigilib.org