ਪੰਨਾ:ਏਸ਼ੀਆ ਦਾ ਚਾਨਣ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਈ ਵਰ੍ਹੇ ਬਾਅਦ - ਜਦੋਂ ਉਨ੍ਹਾਂ ਨੂੰ ਗਿਆਨ-ਪ੍ਰਾਪਤੀ ਹੋ ਚੁਕੀ ਸੀ- ਕਈਆਂ ਭਗਵਾਨ ਬੁਧ ਨੂੰ ਸਾਰਾ ਹਾਲ ਪੁੱਛਿਆ, ਕਿ ਕਿਉਂ ਯਸ਼ੋਧਰਾਂ ਨੇ ਸੋਨੇ ਜੜਿਆ ਕਾਲਾ ਘੁੰਡ ਪਹਿਰਿਆ ਸੀ, ਤਾਂ ਲੋਕ-ਮਾਨਯ ਨੇ ਉੱਤਰ ਦਿੱਤਾ ਸੀ: "ਮੈਨੂੰ ਪਤਾ ਨਹੀਂ ਸੀ, ਭਾਵੇਂ ਕੁਝ ਕੁਝ ਸੋਝੀ ਜਾਪਦੀ ਸੀ, ਕਿਉਂਕਿ ਜੀਵਨ ਮੌਤ ਦਾ ਚੱਕਰ ਘੁੰਮਦਾ ਹੋਇਆ ਪੁਰਾਣੀਆਂ ਗੱਲਾਂ ਤੇ ਖ਼ਿਆਲ ਤੇ ਦੱਬੀਆਂ ਉਮਰਾਂ ਮੋੜ ਲਿਆਉਂਦਾ ਹੈ। ਮੈਨੂੰ ਹੁਣ ਯਾਦ ਆਇਆ ਹੈ ਕਿ ਲੱਖਾਂ ਬਰਸ ਗੁਜ਼ਰੇ ਮੈਂ ਇਕ ਸ਼ੇਰ, ਆਪਣੇ ਭੁੱਖੇ ਧਾਰੀਦਾਰ ਸਾਥੀਆਂ ਨਾਲ ਹਿਮਾਲੀਆ ਦਿਆਂ ਜੰਗਲਾਂ ਵਿਚ ਫਿਰਿਆ ਕਰਦਾ ਸਾਂ; ਮੈਂ, ਜਿਹੜਾ ਹੁਣ ਬੁਧ ਹਾਂ, ਓਦੋਂ ਕੁਸ਼ਾ ਘਾ ਵਿਚ ਲੇਟਦਾ ਸਾਂ ਤੇ ਹਰੀਆਂ ਅੱਖਾਂ ਨਾਲ ਇੱਜੜਾਂ ਨੂੰ ਤੱਕਦਾ ਸਾਂ। ਜਿਹੜੇ ਮੇਰੀ ਗ਼ਾਰ ਦੇ ਨੜੇ ਚਰਿਆ ਕਰਦੇ ਸਨ; ਜਾਂ ਤਾਰਿਆਂ ਦੀ ਛਾਵੇਂ ਮੈਂ ਸ਼ਿਕਾਰ ਨੂੰ ਢੂੰਡਦਾ ਸਾਂ, ਜਾਂਗਲੀ, ਅਨ-ਰੱਜਿਆ, ਮਨੁੱਖ ਤੇ ਹਿਰਨ ਦੇ ਰਸਤੇ ਸੰਘਦਾ ਸਾਂ। ਉਨ੍ਹਾਂ ਹੈਵਾਨਾਂ ਵਿਚ ਜਿਹੜੇ ਮੇਰੇ ਸਾਥੀ ਸਨ ਤੇ ਘਣੇ ਜੰਗਲ ਵਿਚ ਜਾਂ ਕਾਨਿਆਂ ਨਾਲ ਸੰਘਣੀ ਝੀਲ ਉਤੇ ਮਿਲਦੇ ਸਨ, ਇਕ ਸਾਰੇ ਜੰਗਲ ਚੋਂ ਸੁਹਣੀ ਸ਼ੇਰਨੀ ਸੀ, ਤੇ ਯਸ਼ੋਦਰਾਂ ਦੇ ਘੁੰਡ ਵਾਂਗ ਕਾਲੀ ਕੱਢੀ ਹੋਈ ਸੀ। ਦੰਦਾਂ ਨਹੁੰਆਂ ਨਾਲ ਜੰਗਲ ਵਿਚ ਜੰਗ ਗਰਮ ਰਹਿੰਦਾ ਸੀ ਤੇ ਇਕ ਹਰੀ ਖਿਲਰੀ ਨਿਮ ਦੇ ਬ੍ਰਿਛ ਹੇਠਾਂ ਖਲੋਤੀ ਉਹ ਸੁਹਣੀ ਸ਼ੇਰਨੀ ਸਾਨੂੰ ਲਹੂ ਲੁਹਾਨ ਹੁੰਦਿਆਂ ਵੇਖਦੀ ਸੀ। ਤੇ ਮੈਨੂੰ ਯਾਦ ਹੈ, ਓੜਕ ਉਹ ਮੂੰਹ ਮਰੋੜਦੀ ਆਉਂਦੀ

੩੪

Digitized by Panjab Digital Library/ www.panjabdigilib.org