ਤੇ ਜੰਗਲ ਦੇ ਫੱਟੜ ਸ਼ਾਹਾਂ ਕੋਲੋਂ ਲੰਘਦੀ ਸੀ, ਜਿਨ੍ਹਾਂ ਨੂੰ ਮੈਂ ਜਿੱਤਿਆ ਹੁੰਦਾ ਸੀ, ਤੇ ਪਿਆਰ ਕਰਦੀਆਂ ਵਰਾਛਾਂ ਨਾਲ ਮੇਰੀਆਂ ਹੌਂਕਦੀਆਂ ਵੱਖੀਆਂ ਨੂੰ ਚੱਟਦੀ ਸੀ, ਤੇ ਮਾਨ-ਮੱਤੀ ਤੋਰੇ ਮੇਰੇ ਨਾਲ ਜੰਗਲ ਵਿਚ ਜਾਂਦੀ ਸੀ। ਜ਼ਿੰਦਗੀ ਤੇ ਮੌਤ ਦਾ ਚੱਕਰ ਉੱਚਾ ਤੇ ਨੀਵਾਂ ਹੁੰਦਾ ਰਹਿੰਦਾ ਹੈ।
ਇਸ ਲਈ ਕੁਮਾਰੀ ਕੰਵਰ ਨੂੰ ਦਿੱਤੀ ਗਈ, ਤੇ ਜਦੋਂ ਸਿਤਾਰਿਆਂ ਦੇ ਲਗਨ ਚੰਗੇ ਸਨ, ਸਾਕਯ ਰਸਮ ਅਨੁਸਾਰ ਆਨੰਦ ਕਾਰਜ ਰਚਿਆ ਰਿਆ, ਸੋਨੇ ਦੀ ਗੱਦੀ ਉਤੇ ਕਾਲੀਨ ਵਿਛਾਏ ਗਏ, ਸਿਹਰੇ ਲਟਕਾਏ ਤੇ ਗਾਨੇ ਬੱਧੇ ਗਏ, ਮੱਠੀਆਂ ਭੰਨੀਆਂ ਤੇ ਅਤਰ ਚੌਲ ਵਾਰੇ ਗਏ, ਦੋ ਤੀਲੇ ਕੇਸਰੀ ਦੁੱਧ ਉਤੇ ਤਾਰੇ ਗਏ, ਇਨ੍ਹਾਂ ਦਾ ਤਰ ਕੇ ਜੁੜਨਾ "ਸਦੀਵੀ ਸੁਹਾਗ’’ ਦਾ ਚਿੰਨ੍ਹ ਸੀ; ਅਗਨੀ ਦੁਆਲੇ ਸਤ-ਕਦਮੀਆਂ ਤਿੰਨ ਪ੍ਰਕਰਮਾਂ ਲਈਆਂ ਗਈਆਂ ਪੂਜਯ ਪੁਰਸ਼ਾਂ ਨੂੰ ਦਾਤਾਂ ਦਿੱਤੀਆਂ ਗਈਆਂ, ਦਾਨ ਵੰਡਿਆ ਤੇ ਮੰਦਰੀਂ ਚੜ੍ਹਾਵੇ ਚਾੜ੍ਹੇ ਗਏ, ਮੰਤਰ ਪੜ੍ਹੇ ਗਏ, ਦੂਲ੍ਹੇ ਦੁਲਹਨ ਦਾ ਗੰਢ ਚਿਤਰਾਵਾ ਕੀਤਾ ਗਿਆ ਤਦ ਬ੍ਰਿਧ ਪਿਤਾ ਨੇ ਆਖਿਆ: "ਓ ਪੂਜਯ ਸਹਿਜ਼ਾਦੇ, ਜਿਹੜੀ ਅਜ ਤੱਕ ਸਾਡੀ ਸੀ ਉਹ ਹੁਣ ਤੁਹਾਡੀ ਹੋਈ; ਇਹਦੇ ਲਈ ਚੰਗੇ ਹੋਣਾ ਇਹਦਾ ਜੀਵਨ ਹੁਣ ਤੁਹਾਡੇ ਵਿਚ ਹੈ।" ਤਾਂ ਮਿੱਠੀ ਯਸ਼ੋਧਰਾਂ ਨੂੰ ਗੌਂਦੇ ਵਜਾਂਦੇ ਉਹ ਘਰ ਲਿਆਏ।
ਪਰ ਰਾਜੇ ਨੂੰ ਇਕੱਲੇ ਪ੍ਰੇਮ ਦਾ ਭਰੋਸਾ ਨਹੀਂ ਸੀ,
੩੫
Digitized by Panjab Digital Library/ www.panjabdigilib.org