ਪੰਨਾ:ਏਸ਼ੀਆ ਦਾ ਚਾਨਣ.pdf/63

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਨ੍ਹਾ ਵਿਚ ਮੋਰਾਂ ਦੀਆਂ ਕੂਕਾਂ ਤੇ ਚਿਤਰੇ ਦੀਆਂ ਦਹਾੜਾਂ ਉਠਦੀਆਂ ਦੇ ਪੱਥਰਾਂ ਨਾਲ ਭੇਡਾਂ ਦੇ ਪੈਰਾਂ ਦੀ ਕੜ ਕੜ ਤੇ ਗੇੜੇ ਲਾਂਦੇ ਉਕਾਬ ਦੀਆਂ ਚੀਕਾਂ ਨਾਲ ਰਲਦੀਆਂ | ਇਨ੍ਹਾਂ ਦੇ ਥੱਲੇ ਉਹ ਪੱਧਰ ਐਉਂ ਚਮਕਦਾ ਸੀ ਜੀਕਰ ਰੱਬੀ ਮਹਿਰਾਬ ਦੇ ਅਗੇ ਪੂਜਾ ਦਾ ਆਸਣ। ਇਸ ਦੇ ਸਾਹਮਣੇ ਐਂਜੀਨਰਾਂ ਨੇ ਇਕ ਸੁੰਦਰ ਬਰਾਂਦਰੀ ਬਣਾਈ, ਥੜਿ੍ਆ ਵਿਚ ਕੱਟੀ ਪਹਾੜੀ ਉਤੇ ਖਲੋਤੀ ਸੀ: ਦੁਪਾਸੀਂ ਬੁਰਜ ਤੇ ਥੰਮ੍ਹ-ਦਾਰ ਵਰਾਂਡੇ ਸਨ। ਸ਼ਤੀਰਾਂ ਉਤੇ ਪੁਰਾਣੀਆਂ ਵਾਰਤਾਂ ਉਖਣੀਆਂ ਸਨ - ਰਾਧਾ ਕ੍ਰਿਸ਼ਨ ਤੇ ਗੋਪੀਆਂ ਦੀਆਂ ਵਾਰਤਾਂ - ਸੀਤਾ, ਹਨੂਮਾਨ ਤੇ ਦਰੋਪਤੀ ਦੀਆਂ ਵਾਰਤਾਂ - ਤੇ ਵਿਚਕਾਰਲੀ ਡਿਓਢੀ ਉਤੇ ਗਣੇਸ਼ ਦੇਵਤਾ - ਚੱਕਰ ਤ੍ਰਸੂਲ ਸਮੇਤ - ਧਨ ਤੇ ਬੁਧ ਲਿਆਉਣ ਲਈ - ਪ੍ਰਸੰਨ ਬੈਠੇ ਸੁੰਡ ਨੂੰ ਹਾਰ ਪਾ ਰਹੇ ਸਨ। ਬਾਗਾਂ ਤੇ ਖੁਲ੍ਹੇ ਕਿਤਿਆਂ ਚੋਂ ਘੁੰਮਦੇ ਰਾਹੀਂ ਅੰਦਰਲੇ ਦਰ ਤੇ ਪਹੁੰਚੀਦਾ ਸੀ, ਸੰਗ ਮਰਮਰ ਦਾ ਦਰ, ਚਿੱਟਾ, ਵਿਚ ਗੁਲਾਬੀ ਰੰਗਾ, ਦਲੀਜ਼ ਚਿੱਟੀ, ਸਰਦਲ ਨੀਲੀ ਤੇ ਬੂਹੇ ਸੰਦਲ ਦੇ, ਵਿਚ ਮੂਰਤਾਂ ਦੇ ਪੱਲੇ ਜੜੇ ਹੋਏ। ਇਸ ਦਰ ਚੋਂ ਲੰਘ ਕੇ ਉੱਚੀਆਂ ਡਿਓਢੀਆਂ ਤੇ ਠੰਢੇ ਬਾਗਾਂ ਚੋਂ ਹੋ ਕੇ ਸ਼ਾਨਦਾਰ ਜ਼ੀਨਿਆਂ ਤੋਂ, ਝਿਲਮਿਲੀ ਗੈਲਰੀਆਂ ਥਾਈਂ, ਨਕਾਸ਼ੇ ਛੱਤਾਂ ਹੇਠੋ, ਤੇ ਸਤੂਨਾਂ ਦੇ ਜਮਘਟੇ ਵਿਚੋਂ

ਸੰਨ ਪੈਰ ਹੋਰ ਅਗੇਰੇ ਤੁਰੀ ਜਾਂਦੇ ਸਨ। ਠੰਢੇ ਫ਼ੱਵਾਰੇ ਕੰਵਲਾਂ ਚੋਂ ਝਰਦੇ;

੩੨