ਪੰਨਾ:ਏਸ਼ੀਆ ਦਾ ਚਾਨਣ.pdf/64

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਚਿੱਟੇ ਪਾਣੀਆਂ ਵਿਚੋਂ ਲਾਲ, ਸੁਨਹਿਰੀ, ਨੀਲੀਆਂ ਮੱਛੀਆਂ ਲਿਸ਼ਕਦੀਆਂ। ਸੂਰਜੀ ਉਹਲਿਆਂ ਵਿਚ ਵਡ-ਨੈਣੇ ਹਿਰਨ ਲਾਲ ਗੁਲਾਬ ਦੀਆਂ ਪੱਤੀਆਂ ਚਰਦੇ; ਸਤ ਰੰਗੇ ਖੰਭਾਂ ਵਾਲੇ ਪੰਛੀ ਨਾਰੀਅਲ ਦੇ . ਬ੍ਰਿਛਾਂ ਵਿਚ ਫੁਦਕਦੇ; ਹਰੀਆਂ ਖ਼ਾਕੀ ਘੁੱਗੀਆਂ ਸੁਨਹਿਰੀ ਕਾਰਨਿਸ਼ਾਂ ਵਿਚ ਮਹਿਫੂਜ਼ ਆਲ੍ਹਣੇ ਬਣਾਂਦੀਆਂ; ਚਮਕਦੇ ਫ਼ਰਸ਼ਾਂ ਉਤੇ ਮੋਰ ਪੈਲਾਂ ਪਾਂਦੇ, ਤੇ ਦੁਧ-ਚਿਟੇ ਬਗਲੇ ਤੇ ਨਿਕੇ ਰਾਖਵੇਂ ਉੱਲੂ ਉਨਾਂ ਨੂੰ ਰਸ਼ਕ ਨਾਲ ਵੇਖਦੇ, ਗਾਨੀਆਂ ਵਾਲੇ ਤੋਤੇ ਫਲੋਂ ਫਲ ਝੂਲਦੇ, ਤੇ ਪੀਲੀ ਸੂਰਜ-ਚਿੜੀ ਗ਼ੱਚਿਓ ਗੁੱਚੇ ਚਹਿਕਦੀ, ਡਰਾਕਲ ਕਿਰਲੀ ਝਿਲਮਿਲੀ ਉਤੇ ਧੁੱਪ ਸੇਕਦੀ; ਨਿਡਰ ਗਾਲੜ ਹਥਾਂ ਚੋਂ ਚੋਗੇ ਲਈ ਦੌੜੇ ਆਉਂਦੇ; ਚੁਪਾਸੀਂ ਅਮਨ ਸੀ: ਸ਼ਰਮੀਲਾ ਕਾਲਾ ਨਾਗ ਘਰ ਵਿਚ ਬਰਕਤ ਦਾ ਰਾਖਾ, ਚੰਨ-ਫੁਲਾਂ ਦੇ ਹੇਠਾਂ ਤੇ ਕੁੰਡਲਾਂ ਨੂੰ ਨਿਘਾ ਕਰ ਰਿਹਾ ਸੀ; ਮੁਸ਼ਕਿਆ ਹਿਰਨ ਚੌਕੜੀਆਂ ਭਰਦਾ ਸੀ, ਤੇ ਭੂਰੀਆਂ ਅਖਾਂ ਵਾਲੇ ਬਾਂਦਰ ਕਾਵਾਂ ਨਾਲ ਚਿੜ ਚਿੜ ਕਰ ਰਹੇ ਸਨ। ਤੇ ਇਹ ਸਾਰਾ ਪ੍ਰੇਮ-ਮੰਦਰ ਮਿਠੀਆਂ ਜਿੰਦਾਂ ਨਾਲ ਆਬਾਦ ਸੀ, ਹਰੇਕ ਭਾਗ ਵਿਚ ਕੋਮਲ ਸੁਹਣੇ ਮੁਖ ਨਜ਼ਰੀਂ ਪੈਂਦੇ ਸਨ, ਕੋਮਲ ਬਚਨ ਤੇ ਰਾਜ਼ੀ ਸੇਵਾ; ---....... ਹਕ ਕੋਈ ਖ਼ੁਸ਼ ਕਰਨ ਵਿਚ ਖੁਸ਼ ਸੀ,

੩੮੩੮