ਪੰਨਾ:ਏਸ਼ੀਆ ਦਾ ਚਾਨਣ.pdf/65

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਸੰਨਤਾ ਉਤੇ ਪ੍ਰਸੰਨ, ਆਗਿਆ ਪਾਲਨ ਦਾ ਮਾਨ; ਸਦੀਵੀ ਖਿੜੇ ਫਲਾਂ ਭਰੇ ਕੰਢਿਆਂ ਵਿਚੋਂ ਸਖ-ਵਰਗੀ ਨਦੀ ਦੀ ਤਰਾਂ ਇਸ ਮੋਹਨ-ਮੰਦਿਰ ਦੀ ਰਾਣੀ ਯਸ਼ੋਧਰਾਂ ਦਾ ਜੀਵਨ ਸੁਖ-ਲੀਨ ਤੁਰਿਆ ਚਲਾ ਜਾਂਦਾ ਸੀ। | ਪਰ ਹੋਰ ਅੰਦਰ ਉਨਾਂ ਸੌ ਡਿਓਢੀਆਂ ਦੀ ਅਮੀਰੀ ਤੋਂ ਪਰੇਰੇ, · ਇਕ ਖ਼ੁਫ਼ੀਆ ਕਮਰਾ ਸੀ, ਜਿਥੇ ਮਨ ਭਲਾਣ ਲਈ ਹਨਰ ਨੇ ਸਾਰੀਆਂ ਰੀਝਾਂ ਲਾਹ ਦਿਤੀਆਂ ਸਨ ਇਹਦਾ ਬੂਹਾ ਇਕ ਚੌਰਸ ਵਲਗਣ ਵਿਚੋਂ ਸੀ, ਜਿਦੀ ਛਤ ਅਕਾਸ਼, ਤੇ ਜਿਸ ਵਿਚਕਾਰ ਇਕ ਤਲਾ ਸੀ - ਚਿਟੇ ਸੰਗਮਰਮਰ ਦੀਆਂ ਪੌੜੀਆਂ ਤੇ ਦੁਆਲੇ ਨੀਲਮ ਜੁੜੇ । ਹਨਾਲੇ ਵਿਚ ਤੁਰਿਆਂ ਵੀ ਬਫ਼ ਵਾਂਗ ਠੰਢਾ ਲਗਦਾ ਸੀ ਕਿਰਨਾਂ ਆਪਣਾ ਸੋਨਾ ਸਟਦੀਆਂ ਸਨ, ਤੇ ਡਿਓਢੀ ਵਿਚੋਂ ਲੰਘਦਆਂ ਚਿਟੇ ਪੀਲੇ ਸੂਖਮ ਪਰਛਾਵੇਂ ਬਣ ਜਾਂਦੀਆਂ ਸਨ, ਮਾਨੋ ਉਸ ਪਿਆਰ-ਬਾਗ ਵਿਚ ਵੜਦਿਆਂ ਦਿਨ ਪਿਆਰ ਦੀ ਖ਼ਾਮੋਸ਼ੀ ਵਿਚ ਰੁਕ ਕੇ ਸ਼ਾਮ ਬਣ ਜਾਂਦਾ ਸੀ; ਵੇਹੜਾ ਲੰਘ ਕੇ ਉਹ ਅਨੰਦ ਕਮਰਾ ਸੀ, ਸੁੰਦਰ, ਮਿਠਾ; ਤੇ ਦੁਨੀਆ ਦਾ ਅਜੂਬਾ ! ਸੁਗੰਧਤ ਜੋਤਾਂ ਵਿਚੋਂ ਬਾਰੀਆਂ ਥਾਈਂ ਕੋਮਲ ਕਿਨਾਂ, ਰੇਸ਼ਮੀ ਸੁਨਹਿਰੀ ਵਿਡੌਣਿਆਂ ਤੇ ਪਰਦੇ ਦੀ ਭਾਰੀ ਸਿਲਮੀ ਸਿਤਾਰੀ ਝਾਲਰ ਉਤੇ ਪੈਂਦੀਆਂ ਸਨ । ਇਹ ਪਰਦਾ ਸਦਾ ਅਤਿਪ੍ਰਿਯ ਲਈ ਚੁਕਿਆ ਜਾਂਦਾ ਸੀ । ੩੯ Digitized by Panjab Digital Library / www.panjabdigilib.org