ਏਥੇ ਦਿਨ ਰਾਤ ਦਾ ਕਿਸੇ ਨੂੰ ਗਿਆਨ ਨਹੀਂ ਸੀ ਸਦਾ ਉਸੇ ਕੋਮਲ ਚਾਨਣ ਦਾ ਪ੍ਰਵਾਹ ਰਹਿੰਦਾ ਸੀ ਜਿਹੜਾ ਚੜ੍ਹਦੇ ਸੂਰਜ ਨਾਲੋਂ ਬਹੁਤਾ, ਤੇ ਲਹਿੰਦੇ ਸੂਰਜ ਜਿਹਾ ਸੂਖਮ ਹੁੰਦਾ ਸੀ, ਸਦਾ ਮਿਠਆਂ ਹਵਾਆਂ ਸਾਹ ਲੈਂਦੀਆਂ ਸਨ, ਸੁਬਹ ਨਾਲੋਂ ਵਧ ਆਨੰਦ-ਮਈ, ਪਰ ਅਧ-ਰਾਤ ਜੇਡੀਆਂ ਠੰਢੀਆਂ: ਦਿਨ ਰਾਤ ਸਿਤਾਰੇ ‘ਸੁਖ-ਸੁਖ’’ ਟੁਣਕਦੀਆਂ ਸਨ, ਤੇ ਦਿਨ ਰਾਤ ਸਵਾਦੀ ਭੋਜਨ ਸਿਆ ਰਹਿੰਦਾ ਸੀ, ਤੇਲ-ਸਿੰਨੇ ਫਲ, ਹਿਮਾਲੀਆ ਦੀ ਬਰਫ ਨਾਲ ਨੰਢੇ ਕੀਤੇ ਸ਼ਰਬਤ ਤੇ ਅਨੋਖੀ ਨਜ਼ਾਕਤ ਨਾਲ ਬਣੀਆਂ ਮਠਿਆਈਆਂ ਤੇ ਨਰੇਲ ਦੇ ਆਪਣੇ ਚਿੱਟੇ ਪਿਆਲਿਆਂ ਵਿਚ ਉਹਦਾ ਮਿੱਠਾ ਪਾਣੀ ਤਿਆਰ ਰਹਿੰਦਾ ਸੀ । ਤੇ ਰਾਤੀਂ ਦਿਨੇ ਚੋਣਵੀਆਂ ਨਾਚ-ਕੁੜੀਆਂ ਸੇਵਾ ਕਰਦੀਆਂ ਸਨ: ਸਾਗਰ ਭਰਦੀਆਂ, ਛੈਣੇ ਵਜਾਂਦੀਆਂ ਪਤਲੀਆਂ, ਪਿਆਰ ਦੇਵ ਦੀਆਂ ਕਾਲੇ ਨੈਣਾਂ ਵਾਲੀਆਂ ਸਖੀਆਂ । ਇਸ ਸਭਾਗ ਸ਼ਹਿਜ਼ਾਦੇ ਦੀਆਂ , ਸੱਤੀਆਂ ਅੱਖਾਂ ਨੂੰ ਪੱਖਾ ਕਰਦੀਆਂ ਸਨ, ਤੇ ਜਦੋਂ ਉਹ ਜਾਗਦਾ ਸੀ ਉਹਦੇ ਖ਼ਿਆਲਾਂ ਨੂੰ ਸੁਪਨੇ-ਜ਼ਗਾਉ ਨਾਚਾਂ ਤੇ ਪਿਆਰ-ਗੀਤਾਂ ਦੀ ਜਾਦੁ ਭਰੀ ਰਾਗਨੀ ਨਾਲ ਅਨੰਦ-ਲੀਨ ਕਰਦੀਆਂ ਸਨ । ਪੈਰਾਂ ਵਿਚ ਘੁੰਗਰੂਆਂ ਦੀ ਛਣਕਾਰ, ਵੀਣਾਂ ਦੀਆਂ ' ਚਾਂਦੀ ਤਾਰਾਂ ਤੇ ਬਾਹਾਂ ਦੇ ਮਟਕ ਹੁਲਾਰ; ਕਸਤੂਰੀ ਤੇ ਚੰਬੇ ਦੀ ਸਮੱਗਰੀ ਦੇ
, Digitized by Panjab Digital Library / www.panjabdigilib.org