ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਧੁਖਦੇ ਕਟੋਰਿਆਂ ਚੋਂ ਨੀਲੀ ਧੁੰਦ
ਉਹਦੀ ਆਤਮਾ ਨੂੰ ਮੁੜ ਮਿੱਠੀ ਯਸ਼ੋਧਰਾਂ
ਦੇ ਪਾਸੇ ਨਾਲ ਸੌਣ ਲਈ ਸਖਾਂਦੇ ਸਨ।
ਇਸ ਤਰ੍ਹਾਂ ਸਿਧਾਰਥ ਭੁਲਿਆ ਜੀਵੀ ਜਾਂਦਾ ਸੀ।
ਇਸ ਤੋਂ ਵੀ ਵਧੇਰੇ, ਰਾਜੇ ਨੇ ਹੁਕਮ ਦਿੱਤਾ ਸੀ, ਕਿ ਉਨ੍ਹਾਂ ਕੰਧਾਂ ਅੰਦਰ
ਮੌਤ ਜਾਂ ਬੁਢਾਪੇ ਦਾ ਕੋਈ ਕਥਨ ਨਾ ਕੀਤਾ ਜਾਏ ਨਾ ਗ਼ਮ,ਨਾ ਪੀੜ ਨਾ ਰੋਗ ਦਾ। ਜੇ ਕੋਈ ਉਸ ਪਿਆਰ-ਵਿਹੜੇ ਵਿਚ ਮੱਠਾ ਹੋ ਜਾਂਦਾ, ਜੇ ਕਿਸੇ ਦੀ ਤਕਨੀ ਮੱਧਮ, ਜਾਂ ਨਾਚ ਵਿਚ ਪੈਰ ਢਿੱਲਾ ਪੈਂਦਾ - ਤਾਂ ਉਹ ਨਿਰਦੋਸ਼ ਦੋਸ਼ੀ, ਉਸ ਸ੍ਵਰਗ ਚੋਂ ਜਲਾ ਵਤਨ ਕੀਤਾ ਜਾਂਦਾ, ਮਤੇ ਕੰਵਰ ਨੂੰ ਉਸ ਦੀ ਪੀੜਾ ਦਾ ਦੁਖ ਹੋਵੇ। ਖ਼ੁਬਾਹਰਲੀਣੀਆਂ ਸਖੀਆਂ ਉਹਦੇ ਨਿਰਨੇ ਲਈ ਤਤਪਰ ਰਹਿੰਦੀਆਂ, ਜਿਹੜਾ ਕੋਈ ਬਾਹਰਲੀ ਦੁਨੀਆ ਦੀ ਜ਼ਰਾ ਵੀ ਰੜਕ ਸੁਣਾਂਦਾ; ਬਾਹਰਲੀਆਂ ਪੀੜਾਂ ਪਲੇਗਾਂ, ਹੰਝੂ ਤੇ ਸਹਿਮ, ਤੇ ਸੋਗੀਆਂ ਦੇ ਵੈਣ; ਤੇ ਚਿੰਤਾਆਂ ਦੀਆਂ ਭਿਆਨਕ ਲਾਟਾਂ। ਅੰਦਰ ਇਹ ਜੁਰਮ ਸਮਝਿਆ ਜਾਂਦਾ ਸੀ ਕਿ ਕਿਸੇ ਨਾਚ-ਕੁੜੀ ਦੇ ਕੇਸਾਂ ਚੋਂ ਦਾਉਣੀ ਦੀ ਇਕ ਤੰਦ ਵੀ ਢਿੱਲੀ ਹੋ ਜਾਵੇ; ਹਰ ਸੁਬਹ ਕੁਮਲਾਏ ਗੁਲਾਬ ਤੋੜ ਸੁੱਟੇ ਜਾਂਦੇ ਸਨ, ਕਿਉਂਕਿ ਰਾਜੇ ਨੇ ਆਖਿਆ ਸੀ:"ਜੇ ਕੰਵਰ ਆਪਣੀ ਜਵਾਨੀ ਚਿੰਤਾ-ਉਪਜਾਊ ਗੱਲਾਂ ਤੋਂ ਅਛੁਹ ਗੁਜ਼ਾਰ ਸਕੇਗਾ;
૪૧