ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਤੇ ਖਿ਼ਆਲ ਦੇ ਖ਼ਾਲੀ ਆਂਡੇ ਭੋਰ ਨਹੀਂ ਸਕੇਗਾ; ਤਾਂ ਉਸ ਮਹਾਨ ਕਿਸਮਤ ਦਾ ਪਰਛਾਵਾਂ, ਹੋ ਸਕਦਾ ਹੈ, ਢਲ ਜਾਏ, ਤੇ ਮੈਂ ਉਹਨੂੰ ਸੁਹਣੀ ਬਾਦਸ਼ਾਹੀ ਦੀ ਪੂਰੀ ਸਿਖਰ ਤੇ ਪੁਜਿਆ ਵੇਖਾਂਗਾ, ਜਿਥੋਂ ਉਹ ਸਭ ਧਰਤੀਆਂ ਦਾ ਰਾਜ ਕਰੇਗਾ _ ਰਾਜਿਆਂ ਦਾ ਰਾਜਾ ਤੇ ਆਪਣੇ ਸਮੇਂ ਦੀ ਸ਼ੋਭਾ ਬਣੇਗਾ।
ਇਸ ਲਈ, ਉਸ ਮੋਹਣੇ ਬੰਦੀਖ਼ਾਨੇ ਦੇ ਦੁਆਲੇ ਜਿਥੇ ਪੇਮ ਜੇਲ੍ਹਰ ਤੇ ਖੁਸ਼ੀਆਂ ਸੀਖਾਂ ਬਣੇ ਸਨ_ ਨਜ਼ਰੋਂ ਪਰੇ ਰਾਜੇ ਨੇ ਇਕ ਮੋਟੀ ਦੀਵਾਰ ਬਣਵਾਈ, ਤੇ ਉਸ ਵਿਚ ਇਕ ਫਾਟਕ ਲੁਆਇਆ ਜਿਸ ਦੇ ਦਰ ਪਿਤਲ ਦੇ ਸਨ, ਜਿਨ੍ਹਾਂ ਨੂੰ ਚੂਥੀਆਂ ਉਤੇ ਫੇਰਨ ਲਈ ਸੌ ਬਾਂਹਾਂ ਦਰਕਾਰ ਸਨ;
ਤੇ ਨਾਲੇ ਉਸ ਮਹਾਨ ਫਾਟਕ ਦੇ ਖੁਲ੍ਹਣ ਦਾ ਸ਼ੋਰ
ਅਧੇ ਯੋਜਨ ਤਕ ਸੁਣਿਆ ਜਾਂਦਾ ਸੀ।
ਇਸ ਦੇ ਅੰਦਰ ਇਕ ਹੋਰ ਫਾਟਕ ਸੀ, ਤੇ ਇਕ ਹੋਰ ਤੀਜਾ- . ਤਿੰਨਾਂ ਵਿਚੋਂ ਲੰਘ ਕੇ ਕੋਈ ਆਨੰਦ-ਭਵਨ ਨੂੰ ਛਡ ਸਕਦਾ ਸੀ।
ਤਿੰਨੇ ਦਿਓ-ਦਾਨੂੰ ਫ਼ਾਟਕ ਬੰਦ ਕੀਤੇ ਰਹਿੰਦੇ ਸਨ,
ਤੇ ਹਰੇਕ ਉਤੇ ਵਫ਼ਾਦਾਰ ਦਸਤੇ ਦਾ ਪਹਿਰਾ ਹੁੰਦਾ ਸੀ;
ਤੇ ਰਾਜੇ ਦਾ ਹੁਕਮ ਸੀ: "ਕੋਈ ਆਦਮੀ ਨਾ ਲੰਘੇ,
ਭਾਵੇਂ ਉਹ ਕੰਵਰ ਆਪ ਵੀ ਹੋਵੇ: ਇਹ ਆਗਿਆ ਜਾਨ ਨਾਲ ਪਾਲੀ ਜਾਵੇਗੀ_ ਭਾਵੇਂ ਉਹ ਮੇਰਾ ਪੁੱਤਰ ਆਪ ਹੀ ਹੋਵੇ।"
੪੨
੪੨