ਪੰਨਾ:ਏਸ਼ੀਆ ਦਾ ਚਾਨਣ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਜੀ ਪੁਸਤਕ

ਏਸ ਪਿਆਰ ਤੇ ਚਾਨਣ ਭਰੇ ਸੁਖ ਵਸਦੇ ਘਰ ਵਿਚ '
ਸਾਡੇ ਭਗਵਾਨ ਬੁਧ ਰਹਿੰਦੇ ਸਨ; ਦੁੱਖਾਂ ਤੋਂ ਅਚੇਤ,਼ ਥੁੜ ਪੀੜ, ਪਲੇਗ, ਬੁਢਾਪੇ ਤੇ ਮੌਤ ਤੋਂ ਅਨਜਾਣ। ਪਰ ਜਿਵੇਂ ਸੁਫ਼ਨੇ ਵਿਚ ਹਨੇਰੇ ਸਾਗਰਾਂ ਤੋਂ ਸੁੱਤੇ ਪਏ ਤਰ ਕੇ, ਦਿਨ ਦੇ ਕੰਢਿਆਂ ਉੱਤੇ ਥਕਿਆਂ ਜਾਗ ਕੇ, ਕਈ ਕਾਲੀਆਂ ਯਾਦਾਂ ਚਿੱਤ ਵਿਚ ਰਹਿ ਜਾਂਦੀਆਂ ਹਨ, ਤਿਵੇਂ ਕਈ ਵਾਰੀ ਜਦੋਂ ਉਹ ਲੇਟੇ ਹੁੰਦੇ ਸਨ, ਯਸ਼ੋਧਰਾਂ ਦੀ ਹਿੱਕ ਉਤੇ ਸਿਰ ਧਰ ਕੇ, ਤੇ ਉਹਦੇ ਚਾਹ ਭਰੇ ਹਥ ਉਨ੍ਹਾਂ ਦੀਆਂ ਸੁੱਤੀਆਂ ਪਲਕਾਂ ਨੂੰ ਪੱਖਾ

ਕਰਦੇ ਹਨ, ਓਦੋਂ ਭਗਵਾਨ ਤ੍ਰਭਕ ਕੇ ਬੋਲ ਉਠਦੇ, "ਮੇਰੀ ਦੁਨੀਆਂ। ਉਹ ਦੁਨੀਆ! ਮੈਂ ਸੁਣਦਾ ਹਾਂ! ਮੈਂ ਜਾਣਦਾ ਹਾਂ! ਮੈਂ ਆਉਂਦਾ ਹਾਂ "ਤੇ

  ਉਹ ਪੁੱਛਦੀ, 
  "ਤੁਹਾਨੂੰ ਕੀਹ ਕਸ਼ਟ ਹੈ,ਮੇਰੇ ਸਵਾਮੀ! "ਤੇ ਉਹਦੀਆਂ ਮੋਟੀਆਂ ਅੱਖਾਂ

ਗਮ ਨਾਲ ਭਰ ਜਾਂਦੀਆਂ।

੪੩