ਪੰਨਾ:ਏਸ਼ੀਆ ਦਾ ਚਾਨਣ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਝ ਹੋਰ ਅਨਿ ਦੇਸਾਂ ਵਿਚ ਅਸੀਂ ਅਨੇਕਾਂ ਗ਼ਮ ਦੇਖੇ ਹਨ, ਅਨੇਕਾਂ ਵਗਦੀਆਂ ਅੱਖਾਂ ਤੇ ਮਲੀਦੇ ਹਥ ਵੇਖੇ ਹਨ ।

ਫੇਰ ਅਸੀ ਰੋਂਦੀਆਂ ਵੀ ਹਸਦੀਆਂ ਹਾਂ, ਤਾਕਿ ਲੋਕ ਜਾਨਣ,

ਇਹ ਜ਼ਿੰਦਗੀ ਜਿਸਨੂੰ ਉਹ ਘਟ ਘਟ ਫੜ ਰਹੇ ਹਨ, ਖ਼ਾਲੀ ਇਕ | ਤਮਾਸ਼ਾ ਹੈ, 

ਜਿਹਾ ਕਿਸੇ ਬਦਲ ਨੂੰ ਖੜੋਣ ਲਈ ਆਖਣਾ, ਜਾਂ ਹਬ ਨਾਲ ਕਿਸੇ ਵਹਿੰਦੀ ਨਦੀ ਨੂੰ ਰੋਕਣਾ ।

ਪਰ ਤੂੰ ਜਿਸ ਨੇ ਬਚਾਣਾ ਹੈ, ਤੇਰਾ ਸਮਾਂ ਨੇੜੇ ਹੈ । ਦੁਖੀ ਜਗ ਆਪਣੀ ਪੀੜ ਵਿਚੋਂ ਤੈਨੂੰ ਉਡੀਕ ਰਿਹਾ ਹੈ । ਅੰਨੀ ਦੁਨੀਆਂ ਸੋਗ ਪੌੜੀ ਦੇ ਡੰਡੇ ਉਤੇ ਬਿੜਕ ਰਹੀ ਹੈ, ਉਠ ਮਾਇਆ ਦੇ ਪੁਤ, ਜਾਗ, ਨਾ ਸੌ ਮੁੜ ਕੇ । ਅਸੀ ਫਿਰੰਤੂ ਪੌਣ ਦੀਆਂ ਆਵਾਜ਼ਾਂ ਹਾਂ,

ਤ  ਵੀ ਫਿਰ, ਓ ਕੰਵਰ, ਆਪਣੀ ਸ਼ਾਂਤੀ ਭੂੰਡ, 

ਹੋਰਨਾਂ ਦੇ ਪ੍ਰੇਮ ਲਈ ਛਡ ਆਪਣੇ ਪ੍ਰੇਮ ਨੂੰ, ਤੇ ਦੁਖੀਆਂ

ਦੇ ਦਰਦ ਖ਼ਾਤਰ ਛਡ ਰਾਜ ਭਾਗ ਨੂੰ, ਮੁਕਤੀ ਲਿਆ ਦੇਹ !

ਏਉਂ ਆਹਾਂ ਭਰਦੀਆਂ ਹਾਂ, ਚਾਂਦੀ-ਤਾਰਾਂ ਉਤੇ ਤੁਰਦੀਆਂ ਹਾਂ, ਤੈਨੂੰ ਜਿਸਨੂੰ, ਅਜੇ ਦੁਨੀਆ ਦੀ ਮਾਇਆ ਦਾ ਗਿਆਨ ਨਹੀਂ, ਅਸੀ ਰਾਹ ਜਾਂਦੀਆਂ ਦਸਦੀਆਂ ਹਾਂ, ਤੇ ਜਿਨ੍ਹਾਂ ਸੁੰਦਰ ਪਰਛਾਵਿਆਂ ਨਾਲ ਤੂੰ ਖੇਡਦਾ ਹੈਂ,ਉਨਾਂ ਉਤੇ ਹਸਦੀਆਂ ਹਾਂ।” | ਇਸ ਤੋਂ ਪਿਛੋਂ ਉਹ ਸੰਧਿਆ ਵੇਲੇ ਬੈਠੇ ਸਨ, ਆਪਣੀ ਸਹਣੀ ਮਹਿਫ਼ਲ ਵਿਚ, ਮਿਠੀ ਯਸ਼ੋਧਰਾਂ

੪੫

Left

Center

Right

Digitized by Panjab Digital Library / www.panjabdigilib.org