ਪੰਨਾ:ਏਸ਼ੀਆ ਦਾ ਚਾਨਣ.pdf/72

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

- ਦਾ ਹਥ ਫੜ ਕੇ, ਤੇ ਇਕ ਬਾਂਦੀ,

ਆਬਨ ਦੀਆਂ ਘੜੀਆਂ ਗੁਜ਼ਾਰਨ ਲਈ ਮਧੁਰ ਸੁਰ ਨਾਲ ਸੁਣਾ ਰਹੀ ਸੀ, ਕੋਈ ਪ੍ਰੀਤ-ਕਹਾਣੀ, ਜਾਦੂ-ਘੋੜੇ ਦੀ, ਅਚੰਭੇ ਦੇਸ ਦਰਾਡੇ ਦੀ, ਜਿਥੇ ਪੀਲੇ ਰੰਗ ਦੀ ਵਸੋਂ ਏ. ਤੇ ਜਿਥੇ ਰਾਤੀਂ ਸੂਰਜ, ਸਾਗਰ ਵਿਚ ਡੁਬਦਾ ਏ। ਤਦ ਆਹ ਭਰ ਕੇ ਕੰਵਰ ਬੋਲਿਆ: "ਚਿਤਰਾ! ਏਸ | ਪਰੀ-ਕਹਾਣੀ ਨਾਲ ਉਹ ਤਾਰਾਂ ਵਿਚ ਥਰਕਣ ਵਾਲਾ ਗੀਤ ਤੂੰ ਮੋੜ ਲਿਆਈ ਏ, ਯਸ਼ੋਧਰਾਂ, ਇਸ ਨੂੰ ਆਪਣਾ ਸ਼ੁਕਰਾਨਾ ਦੇਹ, . ਪਰ ਤੂੰ ਮੇਰੇ ਮੋਤੀ! ਦਸ, ਕੀ ਦੁਨੀਆਂ ਏਡੀ ਚੌੜੀ ਏ,_ਕੀ ਕਿਤੇ ਕੋਈ ਧਰਤੀ ਹੈ ਜਿਥੇ ਸੂਰਜ ਸਾਗਰ ਦੀਆਂ ਛਲਾਂ ਵਿਚ ਵੜਦਾ ਦਿਸਦਾ ਏ, ਤੇ ਸਾਡੇ ਵਰਗੇ ਦਿਲ ਵਸਦੇ ਨੇ, ਅਨਗਿਣਤ, ਅਨਜਾਣੇ, ਤੇ ਸ਼ਾਇਦ ਅਪ੍ਰਸੰਨ, ਜਿਨ੍ਹਾਂ ਨੂੰ ਜਾਣੀਏ ਤੇ ਕੁਝ ਮਦਦ ਦੇ ਸਕੀਏ? ਕਈ ਵੇਰ ਅਚੰਭਾ ਹੁੰਦਾ ਹਾਂ, ਜਦੋਂ ਸੂਰਜ ਪੂਰਬ ਵਲੋਂ ਆਪਣੀ ਸੁਨਹਿਰੀ ਰਾਹ ਉਤੇ ਤੁਰਦਾ ਹੈ, ਕਿ ਕਿਹੜੀ ਅਖ ਪਹਿਲੋਂ ਧਰਤੀ ਦੇ ਕੰਢੇ ਤੋਂ ਕਿਰਨਾਂ ਵੇਂਹਦੀ ਏ? ਬੜੀ ਵੇਰ, ਹੇ ਚਮਕਦੀ ਪਤਨੀ, ਤੇਰੀਆਂ ਬਾਹਾਂ ਚੋਂ, ਤੇਰੀ ਹਿਕ ਉਤੋਂ ਵੀ, ਸੂਰਜ ਅਸਤ ਹੋਣ ਸਮੇਂ, ਮੈਂ ਏਸ ਤਾਂਘ ਨਾਲ ਪੀੜਤ ਹੋਇਆ ਹਾਂ, ਕਿ ਉਸ ਦੇ ਨਾਲ ਹੀ ਰੱਤੇ ਪੱਛਮ ਵਿਚ ਡੁਬ ਜਾਵਾਂ ਤੇ ਸੰਧਿਆ ਦੇ ਲੋਕਾਂ ਨੂੰ ਵੇਖਾਂ! ਜ਼ਰੂਰ ਕੋਈ ਸਾਡੇ ਪ੍ਰੇਮ ਦੇ ਲੋੜਵੰਦ ਹੋਣਗੇ _ਨਹੀਂ ਤੇ ਕਿਉਂ ਏਸ ਘੜੀ ਮੇਰੇ ਅੰਦਰ ਪੀੜ ਹੈ,

੪੬