ਪੰਨਾ:ਏਸ਼ੀਆ ਦਾ ਚਾਨਣ.pdf/73

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਜਿਸਨੂੰ ਸਜਣੀ, ਤੇਰੇ ਕੋਮਲ ਬੁਲ ਵੀ ਚੁੰਮ ਹਟਾ ਨਹੀਂ ਸਕਦੇ । ਓ ਚਿਤਾ ! ਤੈਨੂੰ ਪਰੀ-ਦੇਸਾਂ ਦਾ ਗਿਆਨ ਹੈ, ਦਸ ਤੂੰ, ਕਿਥੇ ਉਹ ਤੇਰੀ ਕਹਾਣੀ ਦੇ ਤਿਖੇ ਘੋੜੇ ਨੂੰ ਬੰਦੇ ਨੇ ? ਇਕ ਦਿਨ ਜੇ ਮੇਰਾ ਮਹਿਲ ਧਰ ਆਪਣੀ ਪਿੱਠ ਉਤੇ, ਭਜਿਆ ਜਾਵੇ, ਨੱਠਿਆ ਜਾਵੇ, ਤੇ ਧਰਤੀ ਦਾ ਪਸਾਰ ਮੈਨੂੰ ਵਿਖਾਵੇ! ਕਦੇ ਔਸ ਨੰਗੀ ਧੌਣ ਵਾਲੀ ਗੱਧ ਦੇ ਖੰਭ ਹੀ ਮੇਰੇ ਹੋਣ - ਇਹ ਮੇਰੀ ਦੁਨੀਆ ਨਾਲੋਂ ਚੌਰੇੜੀ ਦੀ ਵਾਰਸ ਏ - ਕੀਕਰ ਮੈਂ ਹਿਮਾਲਿਆ ਦੀਆਂ ਸਿਖਰਾਂ ਵਲ ਧਾਵਾਂ, ਤੇ ਜਿੱਥੇ ਬਿਛਾਂ ਤੇ ਗੁਲਾਬੀ ਭਾਹ ਝਿਮ ਝਿਮ ਕਰਦੀ ਏ ਓਥੇ ਉਤਰ ਕੇ ਸਾਰੇ ਦਵਾਲੇ ਨੂੰ ਘੋਖ ਕੇ ਵੇਖਾਂ ! ਕਿਉਂ ਮੈਂ ਵੇਖਿਆ ਨਹੀਂ, ਕਿਉਂ ਵੇਖਣ ਦੀ ਇੱਛਾ ਨਹੀਂ ਕੀਤੀ: ਦੱਸ ਓਸ ਪਿੱਤਲ ਦੇ ਫਾਟਕੋਂ ਪਰੇਰੇ ਕੀ ਵੱਸਦਾ ਏ ? ਤਦ ਕਿਸੇ ਉੱਤਰ ਦਿੱਤਾ, “ਪਹਿਲੋਂ ਸ਼ਹਿਰ, ਸੁਹਣੇ ਕੰਵਰ ! . ਮੰਦਰ ਤੇ ਬਾਗ ਤੇ ਬਨ, . ਫੇਰ ਖੁਲ੍ਹੇ ਖੇਤ ਦੇ ਅਗੇ ਸਾਵੀਆਂ ਪੈਲੀਆਂ; ਫੇਰ ਕੋਹਾਂ ਦੇ ਕੋਹ ਜੰਗਲ, ਮਦਾਨ ਤੇ ਨਾਲੇ, ਪਰੇ ਰਾਜੇ ਬੰਬਸਾਰ ਦੀ ਧਰਤੀ, ਤੇ ਪਰੇਰੇ, ਵਿਸ਼ਾਲ ਚੌੜੀ ਦੁਨੀਆਂ ਵਿਚ ਕਰੋੜਾਂ ਬੰਦੇ ! “ਚੰਗਾ’, ਸਿਧਾਰਥ ਆਖਿਆ, “ਆਖ ਘਲੋ, ਕਿ ਚੰਨਾ ਮੇਰਾ ਰਥ ਪੀੜੇ ਕਲ ਦੁਪਹਿਰੀ ਮੱ ਚੜ ਕੇ ਪਾਰ ਪਾਸ ਵਖਾਗਾ ! ਰਾਜੇ ਨੂੰ ਦੱਸਿਆ: “ਭਗਵਾਨ, ਤੇਰਾ , ਚਾਂਦਾ ਹੈ ਦੁਪਹਿਰੀ ਰਥ ਜੋੜਿਆ ਜਾਏ, ੪2 Digitized by Panjab Digital Library / www.panjabdigilib.org