ਸਮੱਗਰੀ 'ਤੇ ਜਾਓ

ਪੰਨਾ:ਏਸ਼ੀਆ ਦਾ ਚਾਨਣ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਉਹ ਮਨੁਖ ਜਾਤੀ ਨੂੰ ਫਿਰ ਕੇ ਵੇਖੇ।’’ "ਹੱਛਾ’’ ਸਿਆਣੇ ਰਾਜੇ ਨੇ ਉੱਤਰ ਦਿੱਤਾ; "ਹੁਣ ਉਹਦੇ ਵੇਖਣ ਦਾ ਵੇਲਾ ਹੈ, ਪਰ ਡੌਂਡੀ ਨਾਲ ਸਾਰੇ ਆਖ ਭਿਜਵਾਓ, ਮੇਰਾ ਸ਼ਹਿਰ ਸਾਰਾ ਸਜੇ, ਕਿਤੇ ਦਿਸੇ ਨਾ ਕੋਈ ਖਰੂਦ ਕਰਦਾ, ਨਾ ਅੰਨ੍ਹਾ ੍ਰਾ੍੍ਰ੍ਰਾ੍੍ਰਾ੍੍ਰ੍ਰ੍ਰਾ੍੍ਰ੍ਰਾ੍੍ਰਾ੍੍ਰ ਕੋਈ ਰਾਹ ਚ ਨਾ ਤੁਰਦਾ ਜਾਏ!`` ਸੜਕਾਂ ਤੋਂ ਰੋੜ ਹੂੰਝੇ ਗਏ, ਤੇ ਉੱਪਰ ਹੇਠਾਂ ਮਾਸ਼ਕੀਆਂ ਸਭ ਗਲੀਆਂ ਤਰੌਂਕ ਦਿੱਤੀਆਂ; ਤੇ ਸੁਆਣੀਆਂ ਨੇ ਬਰੂਹਾਂ ਤੇ ਸੰਧੂਰ ਸੁਟੇ, ਤੇ ਹਾਰ ਟੰਗੇ, ਤੇ ਬੂਹਿਓਂ ਬਾਹਰਲੀ ਤੁਲਸੀ ਨੂੰ ਝਾੜ ਸੰਵਾਰਿਆ, ਕੰਧਾਂ ਉਤੇ ਮੂਰਤਾਂ ਬੁਰਸ਼ ਨਾਲ ਨਵੀਆਂ ਰੰਗੀਆਂ, ਤੇ ਖ਼ੁਸ਼-ਰੰਗੀਆਂ ਝੰਡੀਆਂ ਨਾਲ ਬਿ੍ੱਛ ਸ਼ਿੰਗਾਰੇ, ਮੂਰਤੀਆਂ ਨੂੰ ਸੋਨਾ ਚਾੜ੍ਹਿਆ, ਚੁਰਸਤਿਆਂ ਵਿਚ ਸੂਰਜ ਦੇਵ ਤੇ ਹੋਰ ਦੇਵਤਿਆਂ ਦੇ ਬੁਤ ਪੱਤਿਆਂ ਦੇ ਮੰਦਰਾਂ ਵਿਚਾਲੇ ਲਿਸ਼ਕਦੇ ਸਨ, ਤੇ ਸਾਰਾ ਨਗਰ ਕਿਸੇ ਪਰਿਸਤਾਨ ਦੀ ਰਾਜਧਾਨੀ ਦਿਸਦੀ ਸੀ, ਡੌਂਡੀ ਵਾਲੇ ਢੋਲ ਤੂਤੀ ਨਾਲ ਆਖਦੇ ਸਨ ਉੱਚੀ ਪੁਕਾਰ ਕੇ: "ਹੋ! ਸਾਰੇ ਨਗਰ ਦੇ ਲੋਕੋ, ਰਾਜੇ ਦੀ ਆਗਿਆ ਹੈ, ਕਿ ਅੱਜ ਦਿੱਸੇ ਨਾ ਕੋਈ ਮਾੜਾ ਦ੍ਰਿਸ਼ਯ, ਤੇ ਅੰਨ੍ਹਾ ਜਾਂ ਲੂਲ੍ਹਾ ਰੋਗੀ ਜਾਂ ਬੁਢਾ ਠੇਰਾ, ਕੋਹੜਾ ਕਮਜ਼ੋਰ ਕੋਈ ਰਾਹ ’ਚ ਨਾ ਤੁਰਦਾ ਜਾਏ!

੪੮

੪੮