ਪੰਨਾ:ਏਸ਼ੀਆ ਦਾ ਚਾਨਣ.pdf/75

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਨਾ ਕੋਈ ਮੁਰਦਾ ਸਾੜੇ, ਨਾ ਬਾਹਰ ਲਿਆਵੇ, ਸੰਝ ਤੀਕ -ਇਹ ਹੁਕਮ ਸੁਯੋਧਨ ਦਾ ਹੈ ! ਸੱਭੋ ਕੁਝ ਸੁਥਰਾ ਤੇ ਘਰ ਸਾਰੇ ਸਜੇ ਸਨ, ਸਾਰੇ ਕਪਿਲ ਵਸਤ ਵਿਚ, ਜਦੋਂ . ਚਿਤਰੇ ਰਬ ਵਿਚ ਆਇਆ, ਦੋ ਬੈਲ ਜਿਨੂੰ ਖਿੱਚਦੇ ਸਨ, ਦੁਧ-ਚਿੱਟੇ, ਝਾਲਰਾਂ ਪਲਮਦੀਆਂ, ਤੇ ਵੱਡੇ ਬਨ ਵਿਚ ਰੰਗੀਲ ਪੰਜਾਲੀਆਂ ਨਾਲ ਵੱਟ ਪੈਂਦੇ ਸਨ । ਆਪਣੇ ਕੰਵਰ ਦੇ ਸੁਆਗਤ ਵਿਚ | ਪਰਜਾ ਦੀ ਪ੍ਰਸੰਨਤਾ ਸ਼ੋਭਦੀ ਸੀ, ਤੇ ਸਿਧਾਰਥ ਪ੍ਰਸੰਨ ਸੀ | ਰਿਆਇਆ ਤੇ ਸਾਕਾਂ ਨੂੰ ਇੰਝ ਹਸਦੇ ਖੇਡਦੇ ਵੇਖ ਕੇ ' | ਜਿਵੇਂ ਜੀਵਨ ਕੋਈ ਐਸ਼ ਹੁੰਦੀ ਹੈ । “ਦੁਨੀਆ ਚੰਗੀ ਹੈ, ਉਸ ਆਖਿਆ, “ਮੈਨੂੰ ਪਸੰਦ ਹੈ ! |ਰਾਜੇ ਹੋਣੇ ਬਿਨਾਂ ਵੀ ਲੋਕ ਪ੍ਰਸੰਨ ਚਿਤ ਤੇ ਦਯਾ ਭਰਪੂਰ ਹਨ, ਮੁਸੱਕਤ ਕਰਦੀਆਂ ਭੈਣਾਂ ਏਥੇ ਮਿੱਠੀਆਂ ਹਨ । ਮੈਂ ਇਨ੍ਹਾਂ ਲਈ ਕੁਝ ਨਹੀਂ ਕੀਤਾ ਤਾਂਵੀ ਇਹ ਇੰਝ ਹਿਮਰਵਾਹਨ; ਤੇ ਜੇ ਮੈਂ ਇਨਾਂ ਨੂੰ ਪਿਆਰਦਾ ਹਾਂ ਤਾਂ ਉਹ ਬੱਚੇ ਕਿਵੇਂ ਜਾਣਦੇ ਹਨ? ਮੇਰੀ ਬਿਨੈ ਹੈ ਉਸ ਸੁੰਦਰ ਬੱਚੇ ਨੂੰ ਚੁਕ ਲਿਆਵੋ, ਜਿਸ ਸਿਹਰਾ ਸੁੱਟਿਆ ਸੀ, ਉਹਨੂੰ ਮੇਰੇ ਨਾਲ ਬੈਠਣ ਦਿਓ । ਕਿਹਾ ਚੰਗਾ ਹੈ ਇਨ੍ਹਾਂ ਸਲਤਨਤਾਂ ਉੱਤੇ ਰਾਜ ਕਰਨਾ ! ਖ਼ਸ਼ ਹੋਣਾ ਕੇਡਾ ਸੁਖਾਲਾ ਹੈ, ਜੇ ਇਹ ਖ਼ਸ਼ ਹਨ ਕਿ ਮੈਂ ਬਾਹਰ ਆਇਆ ਹਾਂ ! ਕਿੰਨੀਆਂ ਵਸਤਾਂ ਮੇਰੀਆਂ ਬੇਲੋੜੀਆਂ ਹਨ, ਜੇ ਏਡੇ ਛੋਟੇ ਘਰਾਂ ਵਿਚ . ਸਾਡੇ ਸ਼ਹਿਰ ਨੂੰ ਮੁਸਕਾਹਟਾਂ ਨਾਲ ਭਰਨ ਲਈ ਕਾਫ਼ੀ ਸਾਮਾਨ ਹੈ! ੪੯ Digitized by Panjab Digital Library / www.panjabdigilib.org