ਲੈ ਚੱਲੋ, ਚੰਨਾ! ਬਾਜ਼ਾਰ ਵਿਚੋਂ ਦੀ, ਤੇ ਮੈਂ ਹੋਰ ਵੇਖਾਂ ਏਸ ਚੰਗੀ ਦੁਨੀਆ ਨੂੰ ਜਿਦ੍ਹਾ ਮੈਨੂੰ ਗਿਆਨ ਨਹੀਂ ਸੀ।" ਸੋ ਉਹ ਦਰਵਾਜ਼ੇ ਥਾਈਂ ਲੰਘ ਤੁਰੇ, ਇਕ ਵਿਗਸੀ ਭੀੜ ਪਹੀਆਂ ਦੇ ਨਾਲ ਨਾਲ ਤੁਰਦੀ ਸੀ, ਜਿਨ੍ਹਾਂ ਚੋਂ ਕਈ ਬਲਦਾਂ ਮੁਹਰੇ ਭੱਜਦੇ ਸਨ, ਹਾਰ ਸੁਟਦੇ ਸਨ, ਤੇ ਕਈ ਉਨ੍ਹਾਂ ਦੇ ਕੂਲੇ ਪਿੰਡਿਆਂ ਉਤੇ ਹੱਥ ਫੇਰਦੇ ਸਨ, ਤੇ ਕਈ ਆਟੇ ਚੌਲਾਂ ਦੇ ਪੇੜੇ ਉਨਾਂ ਨੂੰ ਖੁਆਂਦੇ ਸਨ, ਸਭ ਆਪਣੇ ਬੀਬੇ ਕੰਵਰ ਦੀ "ਜੈ’’ ਬੁਲਾਂਦੇ ਸਨ। ਸਾਰੀ ਵਾਟ ਏਸ ਡੁਲ੍ਹਦੇ ਉਤਸਾਹ ਤੇ ਮੋਹਨੇ ਦਿ੍ਸ਼ਾਂ ਨਾਲ ਭਰੀ ਸੀ — ਕਿਉਂਕਿ ਰਾਜੇ ਦਾ ਹੁਕਮ ਸੀ, ਏਵੇਂ ਹੋਵੇ - ਪਰ ਇਕ ਥਾਂ ਸੜਕ ਦੇ ਵਿਚਾਲੇ ਹੌਲੀ ਹੌਲੀ ਲੜਖੜਾਂਦਾ ਆਪਣੇ ਖੋਲੇ ਚੋਂ ਇਕ ਲੀਰਾਂ ਵਗਦਾ, ਚੰਦਰਾ ਝੁਰੜਿਆ, ਬੁੱਢਾ, ਅਤਿ ਬੁੱਢਾ ਮਨੁੱਖ ਸਾਹਮਣੇ ਆ ਨਿਕਲਿਆ, ਜਿਦ੍ਹੀ ਧੁੱਪ-ਝੁਲਸੀ ਵੱਟੋ ਵੱਟ ਚਮੜੀ ਮਾਨੋ ਪਸ਼ੂ ਦੀ ਖਲੜੀ ਵਾਂਗ ਮਾਨ-ਹੀਨ ਹੱਡੀਆਂ ਨਾਲ ਚੰਬੜੀ ਸੀ ਕਮਰ ਵਰ੍ਹਿਆ ਦੇ ਭਾਰ ਨਾਲ ਦੂਹਰੀ ਹੋਈ, ਅੱਖਾਂ ਦੇ ਹੇਠਾਂ ਪੁਰਾਣੇ ਹੰਝੂਆਂ ਦੇ ਜ਼ੰਗ ਦੀ ਲਾਲੀ, ਫਿੱਕੀਆਂ ਅੱਖਾਂ ਵਿਚ ਵਗਦੇ ਪਾਣੀ ਦੇ ਝਾਉਲੇ, ਤੇ ਦੰਦ-ਹੀਨ ਖਾਖਾਂ ਏਨੀ ਖ਼ਲਕਤ ਤੇ ਏਨੀ ਖ਼ੁਸ਼ੀ ਨੂੰ ਵੇਖਕੇ ਸਹਿਮ ਨਾਲ ਵੱਜਦੀਆਂਸਨ। ਇਕ ਸੁੱਕੇ ਹੱਥ ਵਿਚ ਘਸੀ ਡੰਗੋਰੀ ਕੰਬਦੇ ਅੰਗਾਂ ਦਾ ਸਹਾਰਾ ਸੀ, ਦੂਜਾ ਹਥ ਫੇਫੜੇ ਉਤੇ, ਜਿੱਥੋਂ ਦੁਖੀ ਸਾਹ ਔਖਾ, ਉਠਦਾ ਸੀ,
੫
੫੦