ਪੰਨਾ:ਏਸ਼ੀਆ ਦਾ ਚਾਨਣ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਦਾਨ!"ਉਸ ਤਰਲਾ ਕੀਤਾ, "ਦਿਓ, ਚੰਗੇ ਲੋਕੋ,ਕਲ ਜਾਂ ਪਰਸੋਂ ਮੈਂ ਮਰ ਜਾਣਾਂ ਏ....!" ਫੇਰ ਖੰਘ ਨੇ ਦਮ ਰੋਕ ਦਿੱਤਾ, ਪਰ ਤਲੀ ਅੱਡੀ, ਉਹ ਖੜੋਤਾ ਰਿਹਾ, ਖੰਘ ਦੇ ਗੋਤਿਆਂ ਵਿਚੋਂ ਅੱਖਾਂ ਝਮਕਦਾ ਤੇ ਡੁਸਕ ਡੁਸਕ ਕੇ ਦਾਨ ਮੰਗਦਾ ਸੀ ਤਦ ਦਵਾਲਿਓਂ ਕਈਆਂ ਨੇ ਨਿਰਬਲ ਹੱਬ ਧਰੂਕ ਸੁਟੇ, ਸੜਕੋਂ ਲਾਂਭੇ ਧੱਕ ਕੰਢੇ ਆਖ ਕੇ: "ਕੰਵਰ ਦਿਸਦਾ ਈ? ਚਲ ਆਪਣੇ ਖੋਲੇ ਵਿਚ ’’ ਪਰ ਸਿਧਾਰਥ ਨੇ ਪੁਕਾਰ ਕੇ ਆਖਿਆ:"ਰਹਿਣ ਦਿਓ,ਰਹਿਣ ਦਿਓ ਚੰਨਾਂ! ਇਹ ਕੀ ਚੀਜ਼ ਹੈ? ਆਦਮੀ ਵਰਗੀ ਦਿਸਦੀ ਹੈ, ਪਰ ਸਿਰਫ਼ ਦਿਸਦੀ ਹੀ ਹੈ, ਕਿਉਂਕਿ ਏਡਾ ਕੁੱਬਾ, ਏਡਾ ਦੁਖੀ, ਏਡਾ ਭਿਆਨਕ, ਏਡਾ ਸੋਗੀ? ਕੀ ਕਦੇ ਆਦਮੀ ਵੀ ਅਜਿਹੇ ਜੰਮਦੇ ਹਨ? ਉਹ ਕੀ ਆਂਹਦਾ ਹੈ। "ਕੱਲ ਜਾਂ ਪਰਸੋਂ ਮੈਂ ਮਰ ਜਾਣਾ ਹੈ?"

ਕਿ ਏਹਨੂੰ ਖ਼ੁਰਾਕ ਨਹੀਂ ਮਿਲਦੀ ਕਿ ਹੱਡੀਆਂ ਇੰਝ ਉਠੀਆਂ ਹਨ? ਕਿਹੜੀ ਮੁਸੀਬਤ ਏਸ ਸ਼ੁਹਦੇ ਨੂੰ ਆਈ ਹੈ?" ਤਦ ਰਥਵਾਨ ਨੇ ਉੱਤਰ ਦਿੱਤਾ: "ਮਿੱਠੇ ਕੰਵਰ! ਇਹ ਕੋਈ ਨਹੀਂ ਇਕ ਬੁੱਢਾ ਆਦਮੀ ਹੈ; ਅੱਸੀ ਵਰ੍ਹੇ ਹੋਏ ਇਸ ਦੀ ਕਮਰ ਵੀ ਸਿੱਧੀ ਸੀ, | ਅੱਖ ਰੋਸ਼ਨ ਸੀ, ਸਰੀਰ ਅਰੋਗ ਸੀ; ਹੁਣ ਬਲ ਖੋਹ ਲਿਆ ਹੈ, ਅਕਲ ਹੋਸ਼ ਚੁਰਾ ਲਏ ਹਨ। ਏਹਦੇ ਦੀਵੇ ਚੋਂ ਤੇਲ ਮੁੱਕ ਗਿਆ ਹੈ, ਬੱਤੀ ਕਾਲੀ ਸੜ ਰਹੀ ਹੈ, ਜਿਹੜੀ ਜਿੰਦ ਏਹਦੇ ਵਿਚ ਬਾਕੀ ਹੈ, ਉਹ ਨਿੰਮ੍ਹੀ ਧੁਖਦੀ ਇਕੋ ਚਿਣਗ ਹੈ, ਚੰਗਿਆ।

੫੧