ਪੰਨਾ:ਏਸ਼ੀਆ ਦਾ ਚਾਨਣ.pdf/79

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

“ਉਹ ਮਧੁਰੀ' ਉਸ ਆਖਿਆ, “ ਅਜਿਹਾ ਸੁਖ ਕਿ ਮੇਰੀ ਆਤਮਾ ਪੀੜਤ ਹੈ, ਇਹ ਸੋਚ ਕੇ ਸੁਖ ਮੁੱਕ ਜਾਇਗਾ ਕਿਉਂਕਿ ਮੁਕਣਾ ਜ਼ਰੂਰ ਹੈ; ਤੇ ਅਸੀਂ ਦੋਵੇਂ, ਯਸ਼ੋਧਰਾਂ, ਬੁੱਢੇ ਹੋ ਜਾਵਾਂਗੇ ! ਪੀਤ-ਹੀਨ; ਸੁਹਜ-ਹੀਨ, ਨਰਬਲ, ਬਿਧ ਤੇ ਕੁੱਬੇ । ਭਾਵੇਂ ਅਸੀ ਬੁੱਲਾਂ ਨਾਲ ਪ੍ਰੇਮ ਤੇ ਜ਼ਿੰਦਗੀ ਨੂੰ ਏਸ ਤਰਾਂ ਘੁੱਟ ਰੱਖੀਏ ਕਿ ਦਿਨਸ ਟੈਣ ਸਾਡੇ ਸਾਸ ਇਕ ਚੱਲਣ, ਸਮਾ ਵਿਚ ਆ ਘੁਸੇਗਾ ਤੇ ਖੱਸ ਲਿਜਾਏਗਾ, ਮੇਰੀ ਕਾਮਨਾ ਤੇ ਤੇਰਾ ਹੁਸਨ, ਜਿਵੇਂ ਕਾਲੀ ਰਾਤ ਚੁਰਾ ਖੜਦੀ ਹੈ, ਪਾਰਲੀ ਚੋਟੀ ਉਤੋਂ ਗੁਲਾਬੀ ਕਿਰਨਾਂ, ਜਿਹੜੀਆਂ ਸੁਨਹਿਰੀ ਤੋਂ ਸਆਹੀ ਹੋ ਜਾਂਦੀਆਂ ਹਨ, ਪਰ ਸੁਆਹੀ ਹੁੰਦੀਆਂ ਭਾਸਦੀਆਂ ਨਹੀਂ ਇਹ ਮੈਨੂੰ ਪਤਾ ਲਗਾ ਹੈ ਤੇ ਮੇਰਾ ਸਾਰਾ ਮਨ ਇਸ ਦੇ ਭੈ ਨਾਲ ਹਨੇਰਾ ਹੋ ਗਿਆ ਹੈ ਤੇ ਮੇਰਾ ਸਾਰਾ ਮਨ ਏਸ ਵਿਚਾਰ ਵਿਚ ਲਗਾ ਹੈ: ਕੀਕਰ ਪ੍ਰੇਮ ਆਪਣੀ ਮਧੁਰਤਾ ਸਮੇਂ ਕੋਲੋਂ ਬਚਾ ਸਕਦਾ ਹੈ, ਜਿਹੜਾ ਮਨੁਖਾਂ ਨੂੰ ਬੁਢਾ ਕਰਦਾ ਹੈ । ਏਸੇ ਤਰਾਂ ਸਾਰੀ ਰਾਤ ਉਹ ਬੇਨੀਂਦ ਤੇ ਬੇਆਰਾਮ ਬੈਠਾ ਰਿਹਾ ! ਓਧਰ ਸਾਰੀ ਰਾਤ, ਰਾਜੇ ਸੁਯੋਧਨ ਨੂੰ ਭੈੜੇ ਸੁਪਨੇ ਆਏ ! ਪਹਿਲੀ ਡਰੌਣੀ ਝਾਕੀ ਇਕ ਝੰਡਾ ਸੀ, ਚੌੜਾ, ਸ਼ਾਨਦਾਰ, ਤੇ ਸੁਨਹਿਰੀ ਸੂਰਜ ਨਾਲ ਚਮਕਦਾ, ਇੰਦਰ ਦਾ ਚਿੰਨ, ਪਰ ਇਕ ਹਨੇਰੀ ਦਾ ਬੁਲਾ ਆਇਆ, ਪੂਜਕ ਚੀਰ ਨੂੰ ਪਾੜ ਭੁਆ ਖ਼ਾਕ ਤੇ ਵਗਾਹਿਆ, : ਮਗਰੋਂ ਓਥੇ ਇਕ ਪਰਛਾਵੇਂ ਵਤੇ ਆਦਮੀਆਂ ਦਾ ਜਥਾ ਆਇਆਂ: ੫੩ Digitized by Panjab Digital Library | www.panjabdigilib.org