ਜਿਹੜੇ ਰੁਲਦੇ ਰੇਸ਼ਮ ਨੂੰ ਚੁਕ ਕੇ ਸ਼ਹਿਰ ਦੇ ਫਾਟਕ ਥਾਈਂ ਪੂਰਬ ਵਲ ਚਲੇ ਗਏ। ਦੂਜੀ ਡਰਾਉਣੀ ਝਾਕੀ ਦਸ ਵਡੇ ਹਾਥੀ ਸਨ। ਚਿਟੇ ਦੰਦਾਂ ਵਾਲੇ, ਤੇ ਉਨ੍ਹਾਂ ਦੇ ਪੈਰਾਂ ਹੇਠ ਧਰਤੀ ਕੰਬਦੀ ਸੀ, ਉਤ੍ਰੀ ਸੜਕ ਉਤੇ ਧਮਾ ਧਮ ਜਾ ਰਹੇ ਸਨ, ਤੇ ਜਿਹੜਾ ਸਭ ਤੋਂ ਅਗਲੇ ਹਾਥੀ ਉੱਤੇ ਬੈਠਾ ਸੀ, ਉਹ ਰਾਜੇ ਦਾ ਪੁੱਤਰ ਸੀ _ਤੇ ਬਾਕੀ ਉਹਦੇ ਮਗਰ ਆਉਂਦੇ ਸਨ। ਤੀਜੀ ਡਰਾਉਣੀ ਝਾਕੀ ਇਕ ਰਥ ਸੀ, ਪ੍ਰਚੰਡ ਤੇਜ ਨਾਲ ਚਮਕਦਾ ਸੀ, ਚਾਰ ਘੋੜੇ ਉਹਨੂੰ ਖਿਚਦੇ ਸਨ ਉਨ੍ਹਾਂ ਦੀਆਂ ਨਾਸਾਂ ਚੋਂ ਚਿਟਾ ਧੂੰਆਂ ਤੇ ਮੂੰਹਾਂ ਚੋਂ ਅਗ ਰੰਗੀ ਝਗ ਨਿਕਲਦੀ ਸੀ। ਤੇ ਰਬ ਵਿਚ ਕੰਵਰ ਸਿਧਾਰਥ ਬੈਠਾ ਸੀ। ਚੌਥੀ ਡਰਾਉਣੀ ਝਾਕੀ ਇਕ ਚੱਕਰ ਸੀ ਜਿਹੜਾ ਫਿਰਦਾ ਸੀ ਪੰਘਰੇ ਸੋਨੇ ਦੇ ਧੁਰੇ ਦਵਾਲੇ ਤੇ ਚੂਕਾਂ ਉਹਦੀਆਂ ਜਵਾਹਰ ਨਾਲ ਜੜੀਆਂ ਸਨ। ਤੇ ਜਦੋਂ ਫਿਰਦਾ, ਰਾਗ ਤੇ ਅਗਨੀ ਦਾ ਦ੍ਰਿਸ਼ ਭਾਸਦਾ ਸੀ। ਪੰਜਵੀਂ ਝਾਕੀ ਇਕ ਮਹਾਨ ਢੋਲ ਸੀ, ਜਿਹੜਾ ਨਗਰ ਤੇ ਪਹਾੜੀਆਂ ਦੇ ਵਿਚਕਾਰ ਧਰਿਆ ਪਿਆ ਸੀ, ਉਹਦੇ ਉਤੇ ਕੰਵਰ ਲੋਹੇ ਦੇ ਡੰਡਿਆਂ ਨਾਲ ਐਉਂ ਕੁਟ ਰਿਹਾ ਸੀ, ਕਿ ਬਦਲਾਂ ਦੀ ਘਨਘੋਰ ਵਰਗੀ ਗੁੰਜਾਰ ਉਠ ਰਹੀ ਸੀ, ਜਿਹੜੀ ਅਕਾਸ਼ ਵਿਚ ਦੂਰ ਦੁਰਾਡੇ ਖਿਲਰ ਰਹੀ ਸੀ। ਛੇਵਾਂ ਡਰ ਇਕ ਮੁਨਾਰਾ ਸੀ, ਜਿਦ੍ਹੀ ਸ਼ਾਨਦਾਰ ਮਮਟੀ ਸਾਰੇ ਸ਼ਹਿਰ ਨਾਲੋਂ ਉੱਚੀ ਉਠਦੀ ਬੱਦਲਾਂ ਨਾਲ ਛੁੰਹਦੀ ਸੀ, ਉਹਦੇ ਉਤੇ ਕੰਵਰ ਬੈਠਾ ਦੋਂਹੀ ਹੱਥੀਂ ਏਧਰ ਓਧਰ ਪਿਆਰੀ ਛਬ ਵਾਲੇ ਮੋਤੀ ਖਿਲਾਰ ਰਿਹਾ ਸੀ, ਜਿਵੇਂ
ਪੰਨਾ:ਏਸ਼ੀਆ ਦਾ ਚਾਨਣ.pdf/80
ਦਿੱਖ