ਪੰਨਾ:ਏਸ਼ੀਆ ਦਾ ਚਾਨਣ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਨੁੱਖ ਦਾ ਜੀਵਨ ਕੇਡਾ ਰਸੀਲਾ ਹੈ, ਜੇ ਇਹਦੀਆਂ ਛਲ੍ਹਾਂ ਸਮੇਂ ਦੇ ਮਾਰੂ-ਬਲਾਂ ਉਤੇ ਅਜਾਈਂ ਸੋਗ-ਅੰਤ ਨਾ ਹੁੰਦੀਆਂ ਹੋਣ। "ਬਿਨੇ ਕਰਦਾ ਹਾਂ, ਮੈਨੂੰਸਾਡਾ ਸ਼ਹਿਰ ਜਿਵੇਂ ਵਸਦਾ, ਹੈ ਵੇਖਣਦਿਓ"ਓਸ ਰਾਜੇ ਸ਼ਧੋਧਨ ਨੂੰ ਤਰਲਾ ਕੀਤਾ: "ਅਪਾਰ ਹਿਤ ਨਾਲ ਮਹਾਰਾਜ ਨੇ ਪਹਿਲੋਂ ਲੋਕਾਂ ਨੂੰ ਆਗਿਆਕੀਤੀ ਕਿ ਮੰਦੇ ਤੇ ਸਾਧਾਰਨ ਦ੍ਰਿਸ਼ ਉਹ ਲਕੋ ਰਖਣ, ਮੇਰੀ ਪ੍ਰਸੰਤਾ ਲਈ ਰਸਤੇ ਸ਼ਿੰਗਾਰਨ ਤੇ ਮੁੱਖ ਪ੍ਰਸੰਨ ਰਖਣ। ਤਦ ਵੀ ਮੈਨੂੰ ਪਤਾ ਲਗ ਗਿਆ ਉਹ ਰੋਜ਼ਾਨਾ ਜੀਵਨ ਨਹੀਂ ਸੀ। ਜੇ ਪਿਤਾ ਜੀ ਮੈਂ ਤੁਹਾਨੂੰ ਪਿਆਰਾ ਹਾਂ; . ਮੈਂ ਆਪਣੀਆਂ ਗਲੀਆਂ ਦੇ ਲੋਕਾਂ ਨੂੰ ਜਾਨਣਾ ਚਾਹੁੰਦਾ ਹਾਂ ਉਨ੍ਹਾਂ ਦੀ ਸਾਦੀ ਰਹਿਣ ਤੇ ਨਿਤ ਦੇ ਕੰਮ, ਤੇ ਉਨ੍ਹਾਂ ਮਨੁੱਖਾਂ ਦਾ ਜੀਵਨ ਜਿਹੜੇ ਰਾਜੇ ਨਹੀਂ ਹਨ। ਆਗਿਆ ਬਖ਼ਸ਼ੋ, ਪ੍ਰਿਯ ਰਾਜਨ, ਕਿ ਅਣਜਾਣੇ ਭੇਖ ਵਿਚ ਆਪਣੇ ਪ੍ਰਸੰਨ ਬਾਗਾਂ ਤੋਂ ਪਾਰ ਲੰਘ ਜਾਵਾਂ। ਇਹਨਾਂ ਦੇ ਅਮਨ ਵਿਚੋਂ ਮੈਂ ਵਧੇਰੇ ਸੰਤੁਸ਼ਟ ਮੁੜਾਂਗਾ, ਜੇ ਸੰਤੁਸ਼ਟ ਨਹੀਂ, ਪਿਤਾ ਜੀ, ਤਾਂ ਸਿਆਣਾ ਜ਼ਰੂਰ ਹੋ ਆਵਾਂਗਾ | ਇਸ ਲਈ ਬੇਨਤੀ ਹੈ, ਮੈਨੂੰ ਕਲ੍ਹ ਦਾਸਾਂ ਸਮੇਤ ਗਲੀਆਂ ਵਿਚੋਂ ਜਿਵੇਂ ਚਾਹਾਂ ਗੁਜ਼ਰਨ ਦਿਓ।" ਤੇ ਰਾਜੇ ਨੇ ਆਪਣੇ ਮੰਤ੍ਰੀਆਂ ਨਾਲ ਵਿਚਾਰ ਕੀਤੀ, "ਹੋਵੇ ਤੇ ਇਹ ਦੂਜੀ ਸੈਲ ਪਹਿਲੀ ਤ੍ਰਟੀ ਪੂਰ ਦੇਵੇ | ਖੋਪੇ ਲਾਹਿਆਂ ਕਿਵੇਂ ਬਾਜ਼ ਹਰ ਝਾਕੀ ਤੇ ਫੜਕਦਾ ਹੈ! ਪਰ ਖੁਲ ਦੀ ਅੱਖ ਸ਼ਾਂਤ ਹੁੰਦੀ ਹੈ, ਪੁਤ੍ਰ ਮੇਰੇ ਨੂੰ ਸਭ ਵਿਖਾਓ, 'ਤੇ ਆਖੋ ਉਹਦੇ ਮਨ ਦੀ ਖ਼ਬਰ ਮੈਨੂੰ ਪੁਚਾਵਣ!" ਇੰਜ ਦੂਜੇ ਦਿਨ ਦੁਪਹਿਰੀਂ ਕੰਵਰ ਤੇ ਚੰਨਾ ਫਾਟਕੋਂ ਨਿਕਲੇ; ਜਿਹੜਾ ਰਾਜੇ ਦੀ ਮੁਹਰ ਵਿਖਾ ਕੇ ਖੁਲਿਆ; · ੫੮