ਪੰਨਾ:ਏਸ਼ੀਆ ਦਾ ਚਾਨਣ.pdf/85

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

ਪਰ ਖੋਲਣ ਵਾਲੇ ਨਹੀਂ ਸਨ ਜਾਣਦੇ, ਕਿ ਸੁਦਾਗਰ ਭੇਖ ਵਿਚ ਰਾਜ-ਪੁਤ ਲੰਘਿਆ, ਤੇ ਮੁਨੀਮ ਦੇ ਭੇਖ ਵਿਚ ਉਹਦਾ ਰਥਵਾਹਾ । ਵਗਦੀ ਸੜਕੇ ਉਹ ਪੈਦਲ ਤੁਰ ਪਏ, ਸਾਕਯ ਪਜਾ ਨਾਲ ਮਿਲਦੇ ਗਿਲਦੇ, ਸ਼ਹਿਰ ਦੇ ਹਰਖ ਸੋਗ ਦੋਵੇਂ ਵਿੰਹਦੇ। ਬਜ਼ਾਰਾਂ ਵਿਚ ਗਹਿਮਾ ਗਹਿਮ ਸੀ, ਆੜਤੀ ਅਨਾਜਾਂ ਦਵਾਲੇ ਬੈਠਾ ਸੀ, ਗਾਹਕ ਗੰਢਾਂ ਵਿਚ ਪੈਸੇ ਪਾਈ; ਮੁਲ ਘਟਣ ਲਈ ਝਗੜਦੇ ਸਨ, ਰਾਹ ਖ਼ਾਲੀ ਕਰਨ ਦੇ ਹੋਕੇ, ਪੱਥਰ ਪਹੀਆਂ ਦੀਆਂ ਗੱਡਾਂ; ਹੌਲੀ ਤੁਰਦੇ ਮੋਟੇ ਬੈਲ ਤੇ ਉਪਰ ਖੜ ਖੜ ਕਰਦਾ ਬੋਝ ਪਾਲਕੀਆਂ ਨਾਲ ਗਾਉਂਦੇ ਕਹਾਰ, ਚੌੜਆਂ ਪਿਠਾਂ ਵਾਲੇ ਧੁਪੇ ਚੌਂਕਦੇ ਕੁਲੀ, . ਤੀਵੀਆਂ ਖੂਹ ਤੋਂ ਪਾਣੀ ਲਿਆਉਂਦੀਆਂ • ਚਾਟੀਆਂ ਸਿਰਾਂ ਉਤੇ ਟਿਕੀਆਂ, ਤੇ ਢਾਕੇ ਬਾਲ; ਭਿਣ ਭਿਣ ਕਰਦੀ ਹਲਵਾਈ ਦੀ ਹਟੀ; ਜੁਲਾਹੇ ਦੀ ਖਡੀ, ਪ_ਜੇ ਦੀ ਧੁਣਖਣੀ, ਚਕੀ ਦੀ ਘੂ ਘੇ, ਕੁਤਿਆਂ ਦੀ ਟੁਕੜੇ ਲਈ ਭਉ ਭਉਂ, ਸੁਚੱਜਾ ਹਾਰ ਸੰਜੋਆਂ ਦੀਆਂ ਤਾਰਾਂ ਜੋੜਦਾ, ਤੇ ਭਠੀ ਵਿਚ ਲੋਹਾ ਭਖ਼ਦਾ; ਸਕੂਲ ਵਿਚ ਗੁਰੂ ਦੁਆਲੇ ਅਧ-ਚੰਨ ਵਾਂਗੂ ਸਾਕਯ ਬਚੇ ਮੰਤਰ ਪਏ ਗਾਉਂਦੇ, ਤੇ ਵਡੇ ਛੋਟੇ ਦੇਵਤਿਆਂ ਵਜੋਂ ਸਿਖਸ਼ਾ ਲੈਂਦੇ ਲਲਾਰੀ ਫਤੂਹੀਆਂ ਧੁਪੇ ਪਾਂਦੇ, . 4 Digitized by Panjab Digital Library / www.panjabdigilib.org