ਪੰਨਾ:ਏਸ਼ੀਆ ਦਾ ਚਾਨਣ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਉਹਦਾ ਮੂੰਹ ਪੀੜ ਨਾਲ ਵਿੰਗਾ ਹੋ ਰਿਹਾ ਸੀ । ਭਿਆਨਕ ਅਖਾਂ ਡੂੰਘੇ ਕਸ਼ਟ ਨਾਲ ਡੁਲ ਰਹੀਆਂ ਸਨ ।

ਚੌਂਕਦਾ, ਉਠਣ ਲਈ ਘਾਹ ਨੂੰ ਫੜਦਾ, ਅਧ-ਵਾਟ ਉਠਦਾ; 

ਫੇਰ ਡਿਗਦਾ, ਨਿਤਾਣੇ ਅੰਗ ਕੰਬਦੇ, | ਭੈ ਭੀਤ ਹੋ ਪੁਕਾਰਦਾ-ਹਾਏ, ਪੀੜ ! ਭੱਦਰ ਲੋਕੋ, ਬਹੁੜੋ” ਤਾਂ ਸਿਧਾਰਥ ਦੌੜਿਆ, ਮਲਕੜੇ ਹੱਥਾਂ ਨਾਲ ਦੁਖੀਏ ਨੂੰ ਚੁੱਕਿਆ, ਨੈਣਾਂ ਚੋਂ ਤਰਸ ਡਲਦਾ ਸੀ, ਜਦੋਂ ਦੁਖੀ ਸਿਰ ਗੋਢਿਆਂ ਤੇ ਰੱਖਿਆ ਤੇ ਕੋਮਲ ਹੱਥ ਫੇਰ ਫੇਰ ਅਭਾਗੇ ਨੂੰ ਸੁਖ ਦਿੱਤਾ, ਤੇ ਪੁੱਛਿਆ:-“ਵੀਰ, ਤੈਨੂੰ ਕੀ ਦੁਖ ਹੈ ? ਕੀ ਹਾਨੀ ਪਹੁੰਚੀ ਹੈ ? ਤੂੰ ਕਿਉਂ ਨਹੀਂ ਉਠ ਸਕਦਾ ? ਕਿਓ, ਚੰਨਿਆ, ਇਹ ਚੌਂਕਦਾ ਤੇ ਡੁਸਕਦਾ ਹੈ ਬੋਲਣ ਲਈ ਔੜਦਾ ਤੇ ਹਾਹੀ ਭਰਦਾ ਹੈ ? | ਤਦ ਰੱਥ-ਵਾਹੇ ਨੇ ਉੱਤਰ ਦਿੱਤਾ:-“ਵੱਡੇ ਕੰਵਰ, ਇਹ ਮਰਦ ਕਿਸੇ ਕੋਹੜ ਨੇ ਘੇਰਿਆ ਹੈ, ਇਸ ਦੀ ਸਾਰੀ ਸਰੀਰ-ਕਲਾ ਵਿਗੜ ਗਈ; ਇਹਦੀਆਂ ਨਾੜਾਂ 'ਚ ਲਹੂ, ਜਿਹੜਾ ਅਰੋਗ ਨਦੀ ਦੀ ਨਿਆਈਂ ਵਗਦਾ ਸੀ, ਅਗਨੀ ਦੇ ਹੜ ਵਾਂਗ ਉਬਲਦਾ ਤਪਦਾ ਹੈ; ਤੇ ਤਾਲ ਨਾਲ ਧੜਕਣ ਵਾਲਾ ਦਿਲ ਬੇਤਾਲੀ ਢੋਲਕੀ ਵਾਂਗ ਵਜਦਾ ਹੈ, ਮੱਠਾ ਤੇ ਕਾਹਲਾ, ਇਸ ਦੇ ਪੱਠੇ ਢੋਲਕੀ ਕਮਾਨ-ਵੰਦ ਵਾਂਗ 'ਢਹਿ ਪਏ ਹਨ: | ਧੌਣ ਲੱਕ ਚੋਂ ਬਲ ਛੁਟਕ ਗਿਆ ਹੈ, ਤੇ ਮਰਦਮੀਅਤ ਦਾ ਜੋਬਨ-ਰਸ ਨੱਠ ਗਿਆ ਹੈ। ਵੇਖੋ ਕਿਵੇਂ ਦੁਖ ਨੂੰ ਫੜਨ ਲਈ ਮੁੱਠਾਂ ਮੀਟਦਾ ਹੈ । ਲਹੂ-ਸੂਹੀਆਂ ਅੱਖਾਂ ਫੇਰਦਾ ਤੇ ਦੰਦ ਕਰੀਚਦਾ ਹੈ, ਸਾਹ ਖਿੱਚਦਾ, ਜਿਵੇਂ ਗਲ-ਘੁਟਵੇਂ ਧੂਏਂ ਨਾਲ ਰੁਕਦਾ ਹੈ ।੬੧