ਪੰਨਾ:ਏਸ਼ੀਆ ਦਾ ਚਾਨਣ.pdf/89

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ“ਕੋਈ ਨਹੀਂ ਆਖ ਸਕਦਾ ।

'ਤੇ ਏਨਾਂ ਅਨੇਕਾਂ ਪੀੜਾਂ ਦਾ ਅੰਤ

, ਜਿਹੜੀਆਂ ਅਭੋਲ ਆਈਆਂ ਜਦੋਂ ਆ ਗਈਆਂ, ਕੀ ਕੇਵਲ ਇਹ ਖੁੱਸਾ ਸਰੀਰ ਤੇ ਸੋਗੀ ਮਨ ਤੇ ਬੁਢਾਪਾ ਹੈ ? “ਹਾਂ ਜੀ, ਜੇ ਆਦਮੀ ਏਨਾਂ ਚਿਰ ਜਿਉਂਦੇ ਰਹਿਣ। ‘ਤੇ ਜੇ ਉਹ ਇਹ ਕਸ਼ਟ ਸਹਾਰ ਨਾ ਸਕਣ, ਜਾਂ ਉਹ ਸਹਾਰਨੇ ਨਾ ਚਾਹੁਣ ਤੇ ਆਪੀ ਅੰਤ ਮੰਗਣ ਜਾਂ ਜੋ ਸਹਾਰ ਕੇ ਏਸ ਆਦਮੀ ਵਾਂਗ ਹੋ ਜਾਣ, ਸਿਵਾਇ ਹਉਕਿਆਂ ਦੇ ਕਾਸੇ ਲਈ ਤਾਣ ਨਾ ਹੋਵੇ ਬੁਢੇ ਹੋਣ ਤੇ ਹੋਰ ਬੁਢੇਰੇ - ਫੇਰ ਕੀ ਅੰਤ ? ' “ਉਹ ਮਰ ਜਾਂਦੇ ਹਨ ਕੰਵਰ ।” ‘ਮਰ ਜਾਂਦੇ ਹਨ ? “ਹਾਂ ਜੀ ਓੜਕ ਮੌਤ ਆਉਂਦੀ ਹੈ, ਕਿਸੇ ਨਾ ਕਿਸੇ ਤਰ੍ਹਾਂ, ਕਿਸੇ ਨਾ ਕਿਸੇ ਵੇਲੇ । ਕੁਝ ਥੋੜੇ ਬੁਢੇ ਹੁੰਦੇ ਸਨ, ਬਹੁਤ ਕਸ਼ਟ ਪਾਂਦੇ ਤੇ ਰੋਗੀ ਹੁੰਦੇ ਹਨ, ਪਰ ਮਰਨਾ ਸਭ ਨੇ - ਵੇਖੋ, ਸਾਹਮਣੇ ਮੁਰਦਾ ਆ ਰਿਹਾ ਹੈ ! ਤਦ ਸਿਧਾਰਥ ਨੇ ਉਤਾਂਹ ਤਕਿਆ ਤੇ ਵੇਖਿਆ, ਨਦੀ ਕਿਨਾਰੇ ਵਲ ਇਕ ਨੜੋਇਆ ਛੇਤੀ ਛੇਤੀ ਜਾ ਰਿਹਾ ਸੀ | ਲੋਕ ਰੋਂਦੇ ਸਨ; ਅੱਗੇ ਅੱਗੇ ਇਕ ਦੇ ਹਥ ਵਿਚ ਕੋਲੇ ਭਖ਼ਦੇ, ਪਿਛੇ ਸਾਕ, ਮੂੰਹ ਮੁੰਨੇ, ਹਿਕੋ ਨੰਗੇ, ਮੱਥਿਆਂ ਉਤੇ ਚਿੱਕੜ, ਉੱਚੀ ਪੁਕਾਰਦੇ ਸਨ ! ‘ਓ ਰਾਮ, ਰਾਮ, ਸੁਣੋ ! ਰਾਮ ਬੋਲੇ,' ਭਗਤੋ, ਉਹਦੇ ਪਿੱਛੇ ਅਰਥੀ, ਚਾਰ ਬਾਹੀਆਂ ਬਾਂਸਾਂ ਦੇ ਤਖ਼ਤ ਨਾਲ ਜੁੜੀਆਂ, ਉਤੇ ਸਿੱਧਾ ਆਕੜਿਆ, ਪੈਰ ਅਗਾਂਹ ਨੂੰ੬੩