ਪੰਨਾ:ਏਸ਼ੀਆ ਦਾ ਚਾਨਣ.pdf/90

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਪਤਲਾ, ਹਾਰਿਆ, ਦ੍ਰਿਸ਼ਟ-ਹੀਨ, ਖ਼ਾਲੀ ਵਖੀਆਂ ਵਾਲਾਂ ਸੰਧੂਰ ਤੇ ਕੇਸਰ ਨਾਲ ਧੂੜਿਆ - ਮੁਰਦਾ, ਜਿਸਨੂੰ ਚੁਰਾਹ ਉਤੇ ਫੇਰਕੇ ਫਿਰ ਅਗਾਂਹ ਕਰ ਦਿੱਤਾ। ਤੇ "ਰਾਮ-ਰਾਮ" ਆਂਹਦਿਆਂ ਉਹਨੂੰ ਲੈ ਗਏ, ਨਦੀ ਕੰਢੇ ਜਿੱਥੇ ਚਿਖ਼ਾ ਚੁਣੀ ਰਖੀ ਸੀ! ਉਸ ਉਤੇ ਲਿਟਾ ਦਿਤਾ, ਲਕੜਾਂ ਚਿਣ ਦਿਤੀਆਂ- ਮਿੱਠੀ ਨੀਂਦ ਉਹਦੀ, ਜਿਹੜਾ ਸਵੇਂ ਉਸ ਬਿਸਤਰੇ ਉਤੇ, ਨਾ ਠੰਡ ਜਗਾਇਗੀ, ਭਾਵੇਂ ਉਹ ਚਹੁ ਕੁਟਾਂ ਦੀਆਂ ਹਵਾਆਂ 'ਚ ਨੰਗਾ ਰਹੇ - ਕਿਉਂਕਿ ਊਏਂ ਉਹਨਾਂ ਚੁਪਾਸੀਂ ਲੰਬੂ ਲਾ ਦਿਤਾ, ਜਿਹੜਾ ਸਰਕਦਾ, ਚਟਕਦਾ, ਤਿੜ ਤਿੜ ਕਰਦਾ, ਹਿਸ ਹਿਸ ਕਰਦੀਆਂ ਜੀਭਾਂ ਨਾਲ ਮਾਸ ਨੂੰ ਢੂੰਢ ਢੂੰਢ ਕੇ ਖਾਂਦਾ ਗਿਆ; ਸੜਦਾ ਚੰਮ 'ਕਰ ਕਰ' ਕਰਦਾ, ਤੇ ਜੋੜਾਂ ਚੋਂ ਕੜਾਕੇ ਉਠਦੇ; ਹੱਤਾ ਕਿ ਗਾੜ੍ਹਾ ਧੂੰ ਪਤਲਾ ਹੋ ਪਿਆ ਤੇ ਲਾਲ ਸੁਆਹ ਖ਼ਾਕੀ ਹੋ ਕੇ ਨੀਵੀਂ ਹੋ ਗਈ, ਕਿਤੇ ਏਥੇ ਉਥੇ ਸੁਆਹ 'ਚ ਚਿੱਟੀ ਹੱਡੀ ਦਿਸਦੀ - ਇਹ ਬੰਦੇ ਦੀ ਸਾਰੀ ਗਠੜੀ। ਤਦ ਕੰਵਰ ਬੋਲਿਆ:- "ਕੀ ਸਭ ਜੀਵਣ ਵਾਲਿਆਂ ਦਾ ਇਹੀ ਅੰਤ ਹੈ? "ਇਹੀ ਸਭ ਦਾ ਅੰਤ ਹੈ," ਚੰਨਾ ਬੋਲਿਆ; "ਜਿਹੜਾ ਚਿਖ਼ਾ ਤੇ ਹੈ:- ਜਿਦ੍ਹੀ ਬਾਕੀ ਏਨੀ ਥੋੜੀ ਹੈ, ਕਿ ਕਾਂ ਭੁਖੇ ਕਾਂ ਕਾਂ ਕਰਦੇ ਤੇ ਨਿਰਾਸੇ ਨਿਉਂਦੇ ਤੋਂ ਉਡ ਉਡ ਜਾਂਦੇ ਹਨ:- ਖਾਂਦਾ, ਪੀਂਦਾ, ਹਸਦਾ, ਪਿਆਰਦਾ, ਤੇ ਜੀਵਨ ਨੂੰ ਚਾਂਹਦਾ ਸੀ। ਤਦ, ਕੌਣ ਜਾਣੇ, ਕੀ ਹੋਇਆ? ਕੋਈ ਵਾ ਦਾ ਬੁੱਲਾ, ਰਾਹ ਵਿਚ ਠੇਡਾ, ਤਲਾ ਚੋਂ ਕੋਈ ਲਾਗ

੬੪