ਗਿਆਨ ਗੋਚਰ।
ਫੇਰ ਕੂਕ ਕਲੇਜਿਓਂ ਉੱਠੀ, ਉਤਾਂਹ ਚੁਕਿਆ ਮੁਖੜਾ
ਕਿਸੇ ਅਕਹਿ ਪ੍ਰੀਤ ਦੇ ਵੇਗ ਨਾਲ,
ਕਿਸੇ ਅਮਿੱਤ ਅਣਰੱਜਵੀਂ ਆਸ ਦੇ ਜੋਸ਼ ਨਾਲ
ਚਮਕਦਾ ਸੀ:- "ਉਹ! ਜਲੰਦੇ ਜਗ;
ਉਹ! ਜਾਣੂ ਤੇ ਅਨਜਾਂਣੁੂ ਹਮ-ਜਿਨਸੋ,
ਜਿਹੜੇ ਮੌਤ ਤੇ ਮੁਸੀਬਤ ਦੇ ਸਾਂਝੇ ਜਾਲ ਵਿਚ ਫਾਥੇ ਹੋ,
ਜਿਨ੍ਹਾਂ ਦੋਹਾਂ ਨਾਲ ਜ਼ਿੰਦਗੀ ਤੁਹਾਨੂੰ ਸੰਯੁਕਤ ਕਰਦੀ ਹੈ!
ਮੈਂ ਵੇਖਦਾ ਹਾਂ, ਮੈਂ ਮਹਿਸੂਸ ਕਰਦਾ ਹਾਂ,
ਦੁਨੀਆ ਦੀ ਪੀੜ ਦੀ ਵਿਸ਼ਾਲਤਾ ਨੂੰ
ਇਹਦੀਆਂ ਖ਼ੁਸ਼ੀਆਂ ਦੀ ਨਿਸਫ਼ਤਾ ਨੂੰ
ਇਹਦੀਆਂ ਚੰਗਿਆਈਆਂ ਦੀ ਮਸਖ਼ਰੀ ਨੂੰ,
ਤੇ ਇਹਦੀਆਂ ਬੁਰਿਆਈਆਂ ਦੇ ਦਰਦ ਨੂੰ;
ਕਿਉਂਕਿ ਖ਼ੁਸ਼ੀਆਂ ਗਮੀ ਵਿਚ ਮੁਕਦੀਆਂ ਹਨ, ਤੇ ਜਵਾਨੀ ਬੁਢਾਪੇ
ਵਿਚ,
ਪ੍ਰੇਮ ਘਾਟੇ ਵਿਚ, ਤੇ ਜ਼ਿੰਦਗੀ ਘਿ੍ਣਤ ਮੌਤ ਵਿਚ,
ਤੇ ਮੌਤ ਅਣਪਛਾਣਿਆਂ ਜਨਮਾਂ ਵਿਚ,
ਜਿਹੜੇ ਮਨੁਖ ਨੂੰ ਕਾਲ-ਚੱਕਰ ਨਾਲ ਜਕੜਦੇ ਹਨ
ਤੇ ਝੂਠੀ ਐਸ਼ ਤੇ ਸਾਰੇ ਗ਼ਮਾਂ ਦਾ ਗੇੜ ਲੁਆਂਦੇ ਹਨ।
ਮੈਨੂੰ ਵੀ ਇਸ ਮਾਇਆ ਨੇ ਮੋਹਿਆ, ਤੇ ਮੈਨੂੰ ਜਾਪਿਆ
ਜੀਵਨ ਸੁਹਣਾ ਹੈ, ਤੇ ਉਮਰ ਇਕ ਲਿਸ਼ਕਦੀ ਨਦੀ,
ਸਦਾ ਇਕ-ਰਸ ਅਮਨ ਵਿਚ ਵਗਦੀ ਹੈ;
ਪਰ ਅਸਲ ਵਿਚ ਹੜ ਦੀ ਇਹ ਮੂਰਖ ਛਲ
ਬਾਗ ਬੇਲਿਆਂ ਚੋਂ ਨਚਦੀ ਜਾਂਦੀ,
ਸਿਰਫ਼ ਕਿਸੇ ਭੈੜੇ ਖਾਰੇ ਸਮੁੰਦਰ ਵਿਚ ਢੈਣ ਲਈ ਕਾਹਲੀ ਹੈ।
੬੬