ਪੰਨਾ:ਏਸ਼ੀਆ ਦਾ ਚਾਨਣ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਨੂੰ ਅੰਨ੍ਹਾ ਕਰਨ ਵਾਲਾ ਪਰਦਾ ਪਾਟ ਗਿਆ ਹੈ। ਮੈਂ ਇਹਨਾਂ ਸਾਰਿਆਂ ਵਰਗਾ ਇਕ ਆਦਮੀ ਹਾਂ ਜਿਹੜੇ ਦਿਓਤਿਆਂ ਨੂੰ ਵਾਜਾਂ ਮਾਰਦੇ, ਪਰ ਜਿਨ੍ਹਾਂ ਦੀ ਸੁਣਦਾ

ਕੋਈ ਨਹੀਂ: ਜਾਂ ਪ੍ਰਵਾਹ ਨਹੀਂ ਕਰਦਾ - ਪਰ ਫੇਰ ਦੀ ਕੋਈ ਆਸਰਾ ਜ਼ਰੂਰ

ਹੋਵੇਗਾ। ਉਹਨਾਂ ਤੇ ਮੇਰੇ ਲਈ ਕੋਈ ਸਹਾਇਤਾ ਜ਼ਰੂਰ ਹੋਵੇਗੀ! ਕੀ ਪਤਾ ਦੇਵਤੇ ਆਪ ਸਹਾਇਤਾ ਦੇ ਲੋੜਮੰਦ ਹੋਣ; ਨਿਰਬਲ ਹੋਣ ਕਰ ਕੇ ਸੋਗੀ ਬੁਲੵਾਂ ਦੀ ਪ੍ਰਾਰਥਨਾ ਪੂਰੀ ਨਾ

ਕਰਦੇ ਹੋਣ! ਇਹ ਕਿਵੇਂ ਹੋ ਸਕਦਾ ਹੈ ਕਿ ਬ੍ਰਹਮ ਦੁਨੀਆਂ ਸਾਜੇ, ਤੇ ਏਸ ਤਰ੍ਹਾਂ ਜਲੰਦੀ ਸੁਟ ਛਡੇ, ਕਿਉਂਕਿ ਜੇ ਸਰਬ ਸ਼ਕਤੀ ਵਾਲਾ ਹੋ ਕੇ, ਉਹ ਇਹਨੂੰ ਇੰਝੇ ਸੁਟਦਾਹੈ, ਤਾਂ ਉਹ ਚੰਗਾ ਨਹੀਂ, ਤੇ ਜੇ ਸਰਬ ਸ਼ਕਤੀ ਵਾਲਾ ਨਹੀਂ ਤਾਂ ਉਹ ਰੱਬ ਨਹੀਂ|- ਚੰਨਾ! ਘਰ ਵਲ ਮੁੜੋ! ਇਹ ਬਹੁਤ ਹੈ! ਮੇਰੀਆਂ ਅੱਖਾਂ ਨੇ ਬਹੁਤ ਕੁਝ ਵੇਖ ਲਿਆ ਹੈ!"

ਇਹ ਜਦੋਂ ਰਾਜੇ ਸੁਣਿਆ, ਫਾਟਕਾਂ ਉਤੇ ਪਹਿਰਾ ਵਧਾ ਦਿਤਾ; ਤੇ ਹੁਕਮ ਕੀਤਾ ਕਿ ਕੋਈ ਆਦਮੀ ਨਾ ਲੰਘੇ, ਆਉਂਦਾ ਜਾਂ ਜਾਂਦਾ, ਦਿਨੇ ਜਾਂ ਰਾਤੀਂ

ਜਦ ਤਕ ਉਹਦੇ ਸੁਪਨੇ ਦੇ ਦਿਨ ਬੀਤ ਨਹੀਂ ਜਾਂਦੇ।

੬੭