ਪੰਨਾ:ਏਸ਼ੀਆ ਦਾ ਚਾਨਣ.pdf/94

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਚੌਥੀ ਪੁਸਤਕ ਪਰ, ਜਦੋਂ ਦਿਨ ਪੂਰੇ ਹੋ ਗਏ, ਤਦ ਭਗਵਾਨ ਸਾਡੇ ਸਾਨੂੰ ਵਿਛੋੜ ਗਏ.- ਜੀਕਰ ਲਿਖਿਆ ਸੀ । ਜਿਦੇ ਕਰ ਕੇ ਸ਼ਰਨ-ਮੰਦਰ ਵਿਚ ਵਿਰਲਾਪ ਹੋਇਆ, ਰਾਜੇ ਨੂੰ ਰੰਜ ਤੇ ਧਰਤੀ ਨੂੰ ਗਮਾਂ ਪਰੋਇਆ, ਪਰ ਜਨਤਾ ਲਈ ਮੁਕਤੀ ਤੇ ਓਸ ਨਿਯਮ (Law) ਦੀ ਆਸ ਹੋਈ, ਜਿਸ ਨੂੰ ਸੁਣਿਆਂ ਸਭ ਦੀ ਬੰਦ ਖਲਾਸ ਹੋਈ । ਕੋਮਲਤਾ ਨਾਲ, ਭਾਰਤ ਦੀ ਰਾਤ, ਥਲਾਂ ਉਤੇ ਪੱਸਰਦੀ ਹੈ, ਪੂਰਨ ਚੰਦ ਸਮੇਂ, ਚੇਤ ਸ਼ੁਧੀ ਦੇ ਮਾਸ ਅੰਦਰ, ਜਦੋਂ ਅੰਬ ਰੱਤੇ ਹੁੰਦੇ ਤੇ ਅਸ਼ੋਕ ਦੀਆਂ ਕਲੀਆਂ ' ਪੌਣ ਨੂੰ ਮਧੁਰ ਕਰਦੀਆਂ ਹਨ, ਤੇ ਰਾਮ ਦਾ ਜਨਮ-ਦਿਨ ਆਉਂਦਾ ਹੈ, ਤੇ ਪੈਲੀਆਂ ਪਸੰਨ ਤੇ ਸ਼ਹਿਰ ਗਿਰਾਂ ਹਸਦੇ ਹਨ । ਕੋਮਲਤਾ ਨਾਲ ਉਹ ਰਾਤ ਵਿਸ਼ਰਮ ਵਨ ਉਤੇ ਆਈ, ਖੇੜੇ ਨਾਲ ਭਿੰਨੀ ਹੋਈ, ਤੇ ਤਾਰਿਆਂ ਨਾਲ ਜੜੀ ਭਰੀ, . ਤੇ ਪਰਬਤੀ ਪੌਣਾਂ ਨਾਲ ਠਰੀ ਹੋਈ,ਜਿਹੜੀਆਂ ਠੰਢੇ ਹਉਕੇ ਲੈਂਦੀਆਂ ੬੮ Digitized by Panjab Digital Library / www.panjabdigilib.org