ਪੰਨਾ:ਏਸ਼ੀਆ ਦਾ ਚਾਨਣ.pdf/96

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਦਰਤਾ ਦੇ ਨਿਓਂਦੇ ਉਤੇ ਐਉਂ ਫਿਰਦੀ
ਜਿਵੇਂ ਜਵਾਹਰੀ ਦੀ ਹੱਟ ਵਿਚ ਇਕ ਹੀਰੇ ਤੋਂ ਦੂਜੇ ਉਤੇ,
ਇਕ ਦੇ ਰੰਗ ਉਤੇ ਅੱਖ ਖਲੋਂਦੀ, ਪਰ ਦੂਜੀ ਖੋਹ ਖੜਦੀ।
ਬੇ ਪਰਵਾਹ ਅਦਾ ਵਿਚ ਉਹ ਲੇਟੀਆਂ ਸਨ, ਉਨਾਂ ਦੇ ਕੋਮਲ ਅੰਗ ਕੁਝ ਲੁਕੇ ਤੇ ਕੁਝ ਉਘੜੇ, ਉਨ੍ਹਾਂ ਦੇ ਚਮਕਦੇ ਕੇਸ
ਕਨਾਰੀ ਜਾਂ ਫੁੱਲਾਂ ਨਾਲ ਪਿਛਾਂਹ ਗੰਦੇ,ਜਾਂ ਕਾਲੀਆਂ ਲਹਿਰਾਂ ਵਿਚ ਸੁਡੌਲ ਗਰਦਨ ਤੇ ਪਿੱਠ ਉਤੇ ਖੁਲੇ ਖਿਲਰੇ।
ਦਿਨ ਦੇ ਪ੍ਰਸੰਨ ਕੰਮਾਂ ਨਾਲ ਮਿੱਠੇ ਸੁਪਨਿਆਂ ਵਿਚ ਥਾਪੜੀਆਂ; ਉਹ ਸੌਂ ਰਹੀਆਂ ਸਨ, ਉਹਨਾਂ ਮੋਹਣੇ ਪੰਛੀਆਂ ਵਾਂਗ
ਜਿਹੜੇ ਸਾਰਾ ਦਿਨ ਗੌਂਦੇ ਪਿਆਰਦੇ, ਫੇਰ ਪਰਾਂ ਹੇਠ ਸਿਰ ਧਰ ਕੇ ਸੌਂ ਜਾਂਦੇ ਹਨ, ਜਿੰਨਾ ਚਿਰ ਪ੍ਰਭਾਤ ਫੇਰ ਗੌਣ ਤੇ ਪਿਆਰਨ ਦਾ

ਸੱਦਾ ਨਹੀਂ ਦੇਂਦੀ।
ਛੱਤ ਵਿਚੋਂ ਚਾਂਦੀ ਦੇ ਚਿਰਾਗ ਝੂਲਦੇ ਸਨ,
ਚਾਂਦੀ ਦੀਆਂ ਜ਼ੰਜੀਰਾਂ ਥਾਈਂ, ਸਗੰਧਤ ਤੇਲਾਂ ਨਾਲ ਭਰਪੂਰ,
ਤੇ ਚੰਨ-ਕਿ੍ਨਾਂ ਨਾਲ ਮਿਲ ਕੇ ਅਦਭੁਤ ਚਾਨਣ ਪਰਛਾਵੇਂ ਬਣਾਂਦੇ

ਸਨ,
ਜਿਸ ਨਾਲ ਸੁੰਦਰਯ ਦੀਆਂ ਪੁਰਨ ਲਕੀਰਾਂ ਦਿਸਦੀਆਂ ਸਨ,
ਹਿੱਕ ਦਾ ਸ਼ਾਂਤ ਉਠਾ, ਕੋਮਲ ਰੱਤੀਆਂ ਤਲੀਆਂ,
ਖੁਲ੍ਹੀਆਂ ਜਾਂ ਮੀਟੀਆਂ, ਮੁਖੜੇ ਗੋਰੇ ਤੇ ਸਾਂਵਲੇ,
ਕਮਾਨ ਖਿੱਚੀਆਂ ਅਥਰੂ, ਅਧ-ਮੀਟੇ ਬੁਲ੍ਹ ਤੇ ਦੰਦ
ਜਿਵੇਂ ਕਿਸੇ ਸੁਦਾਗਰ ਨੇ ਚੁਣ ਮੋਤੀ ਪਰੋਏ ਹਨ!
ਰੇਸ਼ਮੀ ਪਲਕਾਂ ਵਾਲੇ ਨੇਤਰ, ਝਿੰਮਣੀਆਂ ਨੀਵੀਆਂ
ਨਾਜ਼ਕ ਰੁਖ਼ਸਾਰਾਂ ਨੂੰ ਚੁੰਮਦੀਆਂ, ਗੋਲ ਵੀਣੀਆਂ,
ਕੁਲੇ ਨਿੱਕੇ ਪੈਰ ਬਾਂਕਾਂ ਘੁੰਗਰੀਆਂ ਨਾਲ ਸਜਾਏ,
ਮੱਧਮ ਟੁਣਕਦੇ ਜਦੋਂ ਸੁਤੀ ਪਈ ਕੋਈ ਹਿਲਦੀ

੭੦