ਪੰਨਾ:ਏਸ਼ੀਆ ਦਾ ਚਾਨਣ.pdf/97

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਉਹਦੀ ਹਸਦੀ ਖ਼ਾਬ, ਕਿਸੇ ਕੰਵਰ-ਸਲਾਹੇ ਨਾਚ ਦੀ
ਕਿਸੇ ਜਾਦੂ-ਮੁੰਦਰੀ ਜਾਂ ਪਰੀ ਸੁਗਾਤ ਦੀ ਟੁਟ ਪੈਂਦੀ।
ਏਥੇ ਇਕ ਪੂਰੇ ਅੰਗ ਲੰਮੇ ਕਰਕੇ ਲੇਟੀ ਸੀ,
ਉਹਦੀ ਵੀਣਾ ਗਲਾਂ ਨਾਲ ਲਗੀ, ਤੇ ਤਾਰਾਂ ਵਿਚ
ਨਿਕੀਆਂ ਉਂਗਲਾਂ ਅਜੇ ਵੀ ਗੁੰਦੀਆਂ ਹੋਈਆਂ,
ਜਾਣੋ ਜਦੋਂ ਉਹਦੇ ਮਿਠੇ ਗੀਤ ਦੀਆਂ ਅੰਤਮ ਸੁਰਾਂ ਨੇ
ਜਲਾਲੀ ਅਖਾਂ ਵਿਚ ਨੀਂਦ ਆਂਦੀ; ਉਹਦੀਆਂ ਆਪਣੀਆਂ ਵੀ

ਮੀਟੀਆਂ ਗਈਆਂ।
ਇਕ ਦੂਜੀ ਸੁਤੀ ਸੀ, ਬਾਹਾਂ ਵਿਚ ਘੁਟ ਕੇ
ਇਕ ਹਰਨ ਨੂੰ, ਜਿਸਦਾ ਪਤਲਾ ਸਿਰ
ਕਾਲੇ ਸਲਾਮੀ ਸਿੰਙਾਂ ਵਾਲਾ ਉਹਦੇ ਸੀਨੇ ਨਾਲ ਦਬਿਆ ਸੀ;
ਇਹ ਖਾ ਰਿਹਾ ਸੀ, ਜਦੋਂ ਦੋਵੇਂ ਉਂਘਲਾ ਗਏ—
ਲਾਲ ਗੁਲਾਬ, ਤੇ ਉਹਦੇ ਢਿੱਲੇ ਹਥ ਵਿਚ
ਇਕ ਅਧ-ਚਰਿਆ ਫੁਲ ਅਜੇ ਵੀ ਫੜਿਆ ਸੀ,
ਤੇ ਇਕ ਗੁਲਾਬੀ ਪੱਤੀ ਹਰਨ ਦੇ ਬੁੱਲਾਂ ਵਿਚ ਟੇਡੀ ਹੋ ਰਹੀ ਸੀ।
ਏਥੇ ਦੋਵੇਂ ਸਹੇਲੀਆਂ ਇਕੱਠੀਆਂ ਸੌਂ ਗਈਆਂ ਸਨ,
ਮੋਂਗਰਾ ਕਲੀਆਂ ਦੀ ਲੜੀ ਗੁੰਦਦੀਆਂ, ਜਿਨਾਂ ਨੇ
ਦੁਹਾਂ ਦੀ ਮਧੁਰਤਾ ਨੂੰ ਤਾਰਿਆਂ ਦੀ ਜ਼ੰਜੀਰੀ ਵਿਚ ਪ੍ਰੋ ਦਿਤਾ,
ਅੰਗ ਅੰਗ ਨਾਲ, ਦਿਲ ਦਿਲ ਨਾਲ,
ਇਕ ਦਾ ਸਿਰ ਫੁਲਾਂ ਦੇ ਸਰਹਾਣੇ ਤੇ, ਦੂਜੀ ਦਾ ਉਹਦੀ ਹਿਕ ਉਤੇ।
ਹੋਰ ਇਕ, ਸੌਣੋ ਪਹਿਲਾਂ, ਹੀਰੇ ਪ੍ਰੋ ਰਹੀ ਸੀ,
ਵੀਣੀ ਦਵਾਲੇ ਉਹ ਝਿਲ ਮਿਲ ਕਰ ਰਹੇ ਸਨ,
ਇਕ ਰੰਗ-ਰੱਤੇ ਗਜਰੇ ਵਾਂਙੂ, ਤੇ ਅੰਤਮ ਨਾਮ-ਦਾਣਾ
ਅਨ-ਪੋ੍ਇਆ ਹਥ ਵਿਚ ਫੜਿਆ ਸੀ।
ਬਾਗ਼ ਵਿਚ ਵਗਦੀ ਨਦੀ ਦੀ ਮਿਠੀ ਠੁਮ ਠੁਮ ਨਾਲ .

੭੧