ਪੰਨਾ:ਏਸ਼ੀਆ ਦਾ ਚਾਨਣ.pdf/98

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਸੁਖ-ਨੀਂਦੀਆਂ ਹੋ · ਇੰਜ ਗਲੀਚਿਆਂ ਉਤੇ ਉਹ ਲੇਟੀਆਂ ਸਨ । , ਹਰੇਕ ਸੁੰਦਰੀ, ਕਲੀਆਂ ਮੀਟੇ ਗੁਲਾਬ ਵਾਂਝੂ, ਪ੍ਰਭਾਤ ਨੂੰ ਉਡੀਕਦੀ ਕਿ ਉਹ ਮੁੜ ਪੱਤੀਆਂ ਖੇੜੇ ਤੇ ਦਿਨ ਨੂੰ ਸੁਹਣਾ ਬਣਾਏ । ਇਹ ਸ਼ਹਿਜ਼ਾਦੇ ਦਾ ਅੰਤਰ-ਕਮਰਾ ਸੀ; ਪਰ ਪਰਦੇ ਦੀ ਝਾਲਰ ਕੋਲ ਅਤਿ-ਮਿਠੀਆਂ ਸਤੀਆਂ ਸਨਗੰਗਾ ਤੇ ਗੋਤਮੀ - ਉਸ ਸ਼ਾਂਤ ਪੇਮ-ਮੰਦਰ ਦੀਆਂ ਮੁਖ-ਮੋਹਿਨੀਆਂ ! | ਕ੍ਰਿਮਚੀ ਅਸਮਾਨੀ,ਸੁਨਹਿਰੀ ਧਾਗਿਆਂ ਨਾਲ ਕਢਿਆ ਪਰਦਾ ਇਕ ਸੰਦਲ ਦੇ ਦਰਵਾਜ਼ੇ ਉਤੇ ਤਣਿਆ ਹੋਇਆ ਸੀ; ਉਥੋਂ ਤਿੰਨ ਕਦਮਾਂ ਉਤੇ ਆਨੰਦ-ਕਮਰੇ ਨੂੰ ਰਾਹ ਜਾਂਦਾ ਸੀ, ਇਕ ਅਦਭੁਤ ਜਲੈ, ਤੇ ਅਨੰਦ-ਪਲੰਘ ਚਾਂਦੀ ਚਿਟੇ ਕਪੜਿਆਂ ਨਾਲ ਨਰਮ ਕੀਤੇ ਸਿੰਘਾਸਨ ਉਤੇ ਸਸ਼ੋਭਤ, ਜਿਥੇ ਪੈਰ ਮਾਨੋ ਨਿੰਮ-ਬੂਰ ਦੇ ਨਰਮ ਢੇਰ ਉਤੇ ਪੈਂਦਾ । ਸਾਰੀਆਂ ਕੰਧਾਂ ਮੋਤੀਆਂ ਦੀਆਂ ਪਲੇਟਾਂ ਸਨ, . ਤੇ ਚਿਟੇ ਜਿਪਸਮ ਦੇ ਛਤ ਉਤੇ ਪੰਛੀ ਤੇ ਫਲਾਂ ਦੇ ਨਮੂਨੇ ਹੀਰੇ ਲਾਲਾਂ ਵਿਚ ਜੜੇ ਸਨ । ਖੁਲੇ ਬੂਹਿਆਂ ਅਗੇ ਜਾਲੀਦਾਰ ਭਿਤ ਸਨ ਜਿਨ੍ਹਾਂ ਵਿਚੋਂ ਚੰਨ-ਭਿਨਾਂ ਤੇ ਠੰਢੀਆਂ ਪੌਣਾਂ ਦੇ ਨਾਲ ਗੇਂਦੇ ਦੀ ਸੁਗੰਧੀ ਤੇ ਚੰਬੇਲੀ ਦੇ ਫਰਾਕੇ ਅੰਦਰ ਆਉਂਦੇ ਸਨ, ਪਰ ਇਹਨਾਂ ਨਾਲੋਂ ਵਧੇਰੇ ਮਧੁਰ ਤੇ ਕੋਮਲ ਅਦਾ ਅੰਦਰੋਂ ਸੁੰਦਰ ਸਰੀਰਾਂ ਚੋਂ ਉਠਦੀ ਸੀ - ਸੋਹਣਾ ਕਿ ਕੰਵਰ ਤੇ ਉਹਦੀ ਸ਼ਾਨਾ ਭਰੀ ਯਸ਼ੋਧਰਾਂ । १२ Digitized by Panjab Digital Library / www.panjabdigilib.org