ਉਹਦੇ ਪਾਸੇ ਨਾਲੋਂ ਉਠ ਬੈਠੀ:
ਚੱਦਰ ਕਮਰ ਤੀਕ ਡਿਗ ਪਈ, ਆਪਣਾ ਮਸਤਕ
ਦੋਹਾਂ ਤਲੀਆਂ ਵਿਚ ਘੁਟ ਕੇ,ਮੋਹਿਨੀ ਸ਼ਾਹਜ਼ਾਦੀ ਨੇ ਨੀਵੀਂ ਪਾਈ,
ਛਾਤੀ ਧਕ ਧਕ ਕਰਦੀ, ਤੇ ਹੰਝੂ ਕਿਣ ਮਿਣ ਡਿਗਦੇ।
ਤਿੰਨ ਵਾਰੀ ਬੁਲੵਾਂ ਨਾਲ ਉਸ ਨੇ ਸਿਧਾਰਥ ਦਾ ਹਥ ਚੁੰਮਿਆ,
ਤੇ ਤੀਜੇ ਚੁੰਮਣ ਉਤੇ ਡੁਸਕੀ: "ਜਾਗੋ ਮੇਰੇ ਭਗਵਾਨ:
ਮੈਨੂੰ ਆਪਣੇ ਬੋਲ ਦੀ ਢਾਰਸ ਦਿਓ।" ਤਦ ਕੰਵਰ ਬੋਲੇ:
"ਕੀ ਗਲ, ਓ ਮੇਰੀ ਜਿੰਦੜੀ?" ਪਰ ਹਉਕਾ ਆਇਆ
ਸ਼ਬਦ ਨਾ ਅਹੁੜੇ, ਫੇਰ ਬੋਲੀ:
"ਸ਼ੋਕ, ਮੇਰੇ ਕੰਵਰ! ਮੈਨੂੰ ਨੀਂਦਰ ਆ ਗਈ;
ਮੈਂ ਬੜੀ ਪ੍ਰਸੰਨ ਸਾਂ ਕਿ ਮੇਰੇ ਅੰਦਰ ਅਜ ਬੱਚਾ ਤੁਹਾਡਾ
ਹਿਲਿਆ ਸੀ, ਤੇ ਮੇਰੇ ਦਿਲ ਦੇ ਉਪਰ
ਜੀਵਨ, ਖ਼ੁਸ਼ੀ ਤੇ ਪਿਆਰ ਦੀ ਦੂਹਰੀ ਨਾੜ ਧੜਕੀ ਸੀ
ਉਹਦੇ ਸੰਗੀਤ ਵਿਚ ਲੀਨ ਸਾਂ, ਪਰ — ਓਹ!
ਮੈਂ ਸੁਪਨੇ ਵਿਚ ਤਿੰਨ ਡਰਾਉਣੇ ਦਿ੍ਸ਼ ਵੇਖੇ
ਉਹਨਾਂ ਦਾ ਚੇਤਾ ਕਰ ਕੇ ਮੇਰਾ ਦਿਲ ਧੜਕਦਾ ਹੈ।
ਇਕ ਚਿਟਾ ਬੈਲ ਲੱਭਾ ਜਿਦੵੇ ਸਿੰਙ ਚੌੜੇ ਸਨ,
ਚੌਣੇ ਦਾ ਪਾਤਸ਼ਾਹ, ਗਲੀਆਂ ਵਿਚੋਂ ਲੰਘਦਾ ਸੀ,
ਉਹਦੇ ਮੱਥੇ ਉਤੇ ਇਕ ਹੀਰਾ ਚਮਕਦਾ ਸੀ,
ਜਿਵੇਂ ਕੋਈ ਤਾਰਾ ਉਥੇ ਢੈ ਕੇ ਝਿਮ ਝਿਮ ਕਰਦਾ ਸੀ,
ਜਾਂ ਜਿਵੇਂ ਸ਼ੇਸ਼ਨਾਗ ਦਾ ਕੰਠ-ਪੱਥਰ, ਜਿਹੜਾ
ਜ਼ਿਮੀਂ ਅੰਦਰ ਕਾਲੀ ਰੁਡ ਵਿਚ ਦਿਨ ਚਾੜ੍ਹਦਾ ਹੈ।
ਹੌਲੀ, ਗਲੀਆਂ ਵਿਚੋਂ ਫਾਟਕਾਂ ਵਲ ਤੁਰਦਾ ਗਿਆ
ਰੋਕਿਆਂ ਰੁਕਦਾ ਨਹੀਂ ਸੀ, ਭਾਵੇਂ ਇੰਦਰ ਦੇ ਮੰਦਰੋਂ
ਆਵਾਜ਼ ਆਈ:"ਜੇ ਤੁਸਾਂ ਇਹਨੂੰ ਰੋਕਿਆ ਨਾ,
੭੩